ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਡੀ ਕਿਲਿਆਂਵਾਲੀ ਦੀ ਮਹਿੰਦੀ ਫੈਕਟਰੀ ਵਿੱਚ ਧਮਾਕਾ

07:44 AM Nov 07, 2024 IST
ਫੈਕਟਰੀ ਦੇ ਬਾਹਰ ਖੜ੍ਹੀ ਫਾਇਰ ਬ੍ਰਿਗੇਡ ਦੀ ਗੱਡੀ।

ਇਕਬਾਲ ਸਿੰਘ ਸ਼ਾਂਤ
ਲੰਬੀ, 6 ਨਵੰਬਰ
ਹਲਕੇ ਦੇ ਸਰਹੱਦੀ ਕਸਬੇ ਮੰਡੀ ਕਿੱਲਿਆਂਵਾਲੀ ਵਿੱਚ ਅੱਜ ਮਹਿੰਦੀ ਬਣਾਉਣ ਵਾਲੀ ਰਘੂਕੁੱਲ ਖਾਦੀ ਗ੍ਰਾਮ ਉਦਯੋਗ ਵਾਟਿਕਾ ਫੈਕਟਰੀ ਵਿੱਚ ਅੱਜ ਅਚਾਨਕ ਧਮਾਕੇ ਕਾਰਨ ਅੱਗ ਲੱਗ ਗਈ। ਇਸ ਦੌਰਾਨ ਤਿੰਨ ਪਰਵਾਸੀ ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਨੂੰ ਏਮਜ਼ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਬੱਸ ਸਟੈਂਡ ਦੇ ਸਾਹਮਣੇ ਡਾਕਖਾਨੇ ਵਾਲੀ ਗਲੀ ਵਿੱਚ ਸਥਿਤ ਫੈਕਟਰੀ ਅੰਦਰ ਮਹਿੰਦੀ ਮਿਕਸਿੰਗ ਯੂਨਿਟ ’ਚ ਬਾਅਦ ਦੁਪਹਿਰ ਕਰੀਬ 2 ਵਜੇ ਵਾਪਰਿਆ। ਮੁਹੱਲਾ ਵਾਸੀ ਭੁਪਿੰਦਰ ਸਿੰਘ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਫੈਕਟਰੀ ਦੇ ਬੁਆਇਲਰ ’ਚ ਮਹਿੰਦੀ ਵਗੈਰਾ ਫਸਣ ਕਰਕੇ ਇਹ ਧਮਾਕਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਫੈਕਟਰੀ ਕਰੀਬ ਡੇਢ ਦਹਾਕੇ ਤੋਂ ਇੱਥੇ ਚੱਲ ਰਹੀ ਹੈ। ਮਹਿੰਦੀ ਮਿਕਸਿੰਗ ਯੂਨਿਟ ’ਚ ਕੰਮ ਕਰ ਰਹੀਆਂ ਸੰਦੀਪ ਕੌਰ (30) ਵਾਸੀ ਪ੍ਰੇਮ ਨਗਰ ਡੱਬਵਾਲੀ, ਰੂਪਾ (22) ਅਤੇ ਸੁਨੀਤਾ (31) ਵਾਸੀ ਬਿਹਾਰ ਹਾਲ ਆਬਾਦ ਪਿੰਡ ਲੁਹਾਰਾ ਝੁਲਸ ਗਈਆਂ, ਜਦਕਿ ਉਨ੍ਹਾਂ ਕੋਲ ਮੌਜੂਦ ਰੂਪਾ ਦੀ ਨਨਾਣ ਪੁਸ਼ਪਾ ਵਾਲ-ਵਾਲ ਬਚ ਗਈ। ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਮਿਕਸਿੰਗ ਯੂਨਿਟ ਦਾ ਬਾਹਰੀ ਦਰਵਾਜ਼ਾ ਤੋੜ ਕੇ ਜ਼ਖ਼ਮੀ ਔਰਤਾਂ ਨੂੰ ਬਾਹਰ ਕੱਢਿਆ। ਫੈਕਟਰੀ ਵਿੱਚ ਡੇਢ ਦਰਜਨ ਤੋਂ ਵੱਧ ਪਰਵਾਸੀ ਔਰਤਾਂ ਕੰਮ ਕਰਦੀਆਂ ਹਨ, ਜੋ ਹਾਦਸੇ ਵੇਲੇ ਪੈਕਿੰਗ ਯੂਨਿਟ ਵਿੱਚ ਦੁਪਿਹਰ ਦੇ ਖਾਣੇ ਵੇਲੇ ਅਰਾਮ ਕਰ ਰਹੀਆਂ ਸਨ ਅਤੇ ਸੁਪਰਵਾਈਜ਼ਰ ਗੁਰਪਾਲ ਸਿੰਘ ਦਫਤਰ ਵਿਚ ਬੈਠਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਡੱਬਵਾਲੀ ਫਾਇਰ ਬ੍ਰਿਗੇਡ ਅਮਲੇ ਨੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। ਲੰਬੀ ਦੇ ਡੀਐੱਸਪੀ ਜਸਪਾਲ ਸਿੰਘ, ਥਾਣਾ ਕਿੱਲਿਆਂਵਾਲੀ ਦੇ ਮੁਖੀ ਕਰਮਜੀਤ ਕੌਰ ਅਤੇ ਹਰਿਆਣਾ ਪੁਲੀਸ ਦਾ ਅਮਲਾ ਵੀ ਮੌਕੇ ’ਤੇ ਪੁੱਜ ਗਿਆ। ਸਿਵਲ ਹਸਪਤਾਲ ਡੱਬਵਾਲੀ ਦੇ ਐੱਸਐੱਮਓ ਡਾ. ਸੁਖਵੰਤ ਸਿੰਘ ਹੇਅਰ ਨੇ ਦੱਸਿਆ ਕਿ ਜ਼ਖਮੀ ਸੰਦੀਪ ਕੌਰ ਕਰੀਬ 80 ਫੀਸਦੀ ਝੁਲਸ ਗਈ ਜਦਕਿ ਬਾਕੀ ਦੋ ਔਰਤਾਂ ਲਗਪਗ 60 ਫੀਸਦੀ ਝੁਲਸੀਆਂ ਹਨ। ਇਨ੍ਹਾਂ ਨੂੰ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ। ਲੰਬੀ ਦੇ ਡੀਐੱਸਪੀ ਜਸਪਾਲ ਸਿੰਘ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫੈਕਟਰੀ ਮਾਲਕ ਨੂੰ ਦਸਤਾਵੇਜ਼ਾਂ ਸਮੇਤ ਬੁਲਾਇਆ ਗਿਆ ਹੈ।

Advertisement

Advertisement