Explosion in Moscow ਰੂਸ ਦੇ ਪ੍ਰਮਾਣੂ ਸੁਰੱਖਿਆ ਬਲਾਂ ਦਾ ਮੁਖੀ ਧਮਾਕੇ ਵਿਚ ਹਲਾਕ
05:10 PM Dec 17, 2024 IST
ਮਾਸਕੋ, 17 ਦਸੰਬਰ
ਰੂਸੀ ਫੌਜ ਦਾ ਸਿਖਰਲਾ ਜਰਨੈਲ ਮਾਸਕੋ ਵਿਚ ਆਪਣੇ ਅਪਾਰਟਮੈਂਟ ਦੇ ਬਾਹਰ ਸਕੂਟਰ ਵਿਚ ਲੁਕਾ ਕੇ ਰੱਖੇੇ ਬੰਬ ਨਾਲ ਕੀਤੇ ਧਮਾਕੇ ਵਿਚ ਮਾਰਿਆ ਗਿਆ ਹੈ। ਰੂਸੀ ਜਰਨੈਲ, ਜਿਸ ਦੀ ਪਛਾਣ ਲੈਫਟੀਨੈਂਟ ਜਨਰਲ ਇਗੋਰ ਕਿਰੀਲੋਵ ਵਜੋਂ ਦੱਸੀ ਗਈ ਹੈ, ਅਜਿਹੇ ਮੌਕੇ ਸ਼ਿਕਾਰ ਬਣਿਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਯੂਕਰੇਨ ਦੀ ਸਕਿਓਰਿਟੀ ਸਰਵਿਸ ਨੇ ਉਸ ’ਤੇ ਫੌਜਦਾਰੀ ਦੋਸ਼ ਲਾਏ ਸਨ। ਇਕ ਯੂਕਰੇਨੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਹ ਹਮਲਾ ਸਰਵਿਸ ਵੱਲੋਂ ਕੀਤਾ ਗਿਆ ਹੈ। ਕਿਰੀਲੋਵ ਫੌਜ ਦੀ ਪ੍ਰਮਾਣੂ, ਬਾਇਓਲੋਜੀਕਲ ਤੇ ਕੈਮੀਕਲ ਸੁਰੱਖਿਆ ਬਲਾਂ ਦਾ ਮੁਖੀ ਸੀ। ਹਮਲੇ ਵਿਚ ਫੌਜੀ ਜਰਨੈਲ ਦਾ ਸਹਾਇਕ ਵੀ ਮਾਰਿਆ ਗਿਆ। ਯੂਕਰੇਨ ਜੰਗ ਨੂੰ ਲੈ ਕੇ ਕਿਰੀਲੋਵ ਉੱਤੇ ਯੂਕੇ ਤੇ ਕੈਨੇਡਾ ਸਣੇ ਕਈ ਮੁਲਕਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਸਨ। ਯੂਕਰੇਨ ਦੀ ਸੁਰੱਖਿਆ ਸਰਵਿਸ ਨੇ ਹਮਲੇ ਤੋਂ ਇਕ ਦਿਨ ਪਹਿਲਾਂ ਕਿਰੀਲੋਵ ਉੱਤੇ ਪਾਬੰਦੀਸ਼ੁਦਾ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਹੁਕਮ ਦੇਣ ਦਾ ਦੋਸ਼ ਲਾਇਆ ਸੀ। -ਏਪੀ
Advertisement
Advertisement