ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘਰ ਵਿੱਚ ਧਮਾਕਾ; ਇਲਾਕੇ ’ਚ ਦਹਿਸ਼ਤ

06:55 AM Jan 15, 2025 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 14 ਜਨਵਰੀ
ਇਥੋਂ ਦੇ ਹਵਾਈ ਅੱਡਾ ਰੋਡ ’ਤੇ ਜੁਝਾਰ ਸਿੰਘ ਕਲੋਨੀ ਵਿਚਲੇ ਘਰ ਵਿੱਚ ਧਮਾਕੇ ਦੀ ਖ਼ਬਰ ਨਾਲ ਇਸ ਇਲਾਕੇ ਵਿੱਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਪਰ ਦੂਜੇ ਪਾਸੇ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਇੱਥੇ ਕੋਈ ਧਮਾਕਾ ਨਹੀਂ ਹੋਇਆ ਹੈ ਸਗੋਂ ਸਿਰਫ ਬੋਤਲ ਟੁੱਟੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਿਲਹਾਲ ਜੁਝਾਰ ਸਿੰਘ ਕਲੋਨੀ ਦੇ ਘਰ ਵਿੱਚ ਧਮਾਕੇ ਦੀ ਇਹ ਖਬਰ ਦਾ ਮਾਮਲਾ ਭੇਤ ਬਣਿਆ ਹੋਇਆ ਹੈ। ਸਵੇਰ ਵੇਲੇ ਪੁਲੀਸ ਨੂੰ ਕਿਸੇ ਨੇ ਫੋਨ ਕਰਕੇ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਦੇ ਡੀਸੀਪੀ ਨੇ ਦੱਸਿਆ ਕਿ ਪੁਲੀਸ ਨੂੰ 112 ਨੰਬਰ ’ਤੇ ਫੋਨ ਆਇਆ ਸੀ, ਜਿਸ ਤੋਂ ਬਾਅਦ ਪੁਲੀਸ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਪਰ ਇਸ ਦੌਰਾਨ ਧਮਾਕੇ ਦੀ ਅਫ਼ਵਾਹ ਦੀ ਖ਼ਬਰ ਫੈਲ ਗਈ, ਜਿਸ ਤੋਂ ਬਾਅਦ ਉਹ ਖੁਦ ਜਾਂਚ ਵਾਸਤੇ ਪੁੱਜੇ ਹਨ। ਸ਼ਿਕਾਇਤਕਰਤਾ ਤੇ ਹੋਰਨਾਂ ਕੋਲੋਂ ਪੁੱਛ ਪੜਤਾਲ ਕੀਤੀ ਹੈ ਪਰ ਇੱਥੇ ਕੋਈ ਧਮਾਕਾ ਨਹੀਂ ਹੋਇਆ ਹੈ। ਇਸ ਸਬੰਧੀ ਅਫਵਾਹ ਫੈਲਾਈ ਗਈ ਸੀ। ਇਸ ਦੌਰਾਨ ਘਰ ਦੇ ਮਾਲਕ ਨੇ ਕਿਹਾ ਕਿ ਸਵੇਰੇ 8 ਵਜੇ ਘਰ ਵਿੱਚ ਬੋਤਲ ਟੁੱਟੀ ਹੋਈ ਦੇਖੀ ਗਈ ਸੀ। ਇਹ ਬੋਤਲ ਕਿਵੇਂ ਟੁੱਟੀ ਤੇ ਕਿੱਥੋਂ ਆਈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਮਾਮਲੇ ਵਿੱਚ ਪੁਲੀਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਪੁਲੀਸ ਨੂੰ 112 ਨੰਬਰ ’ਤੇ ਫੋਨ ਕਰਕੇ ਘਟਨਾ ਬਾਰੇ ਸੂਚਿਤ ਕੀਤਾ ਗਿਆ ਸੀ ਜਦੋਂ ਕਿ ਘਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਪੁਲੀਸ ਨੂੰ ਸੂਚਿਤ ਨਹੀਂ ਕੀਤਾ ਹੈ।

Advertisement

Advertisement