ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚਾਹ ਦੀ ਦੁਕਾਨ ’ਚ ਸਿਲੰਡਰ ਫਟਣ ਕਾਰਨ ਧਮਾਕਾ

09:35 AM Dec 22, 2023 IST
ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਪੁਲੀਸ ਮੁਲਾਜ਼ਮ। -ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ
ਲੁਧਿਆਣਾ, 21 ਦਸੰਬਰ
ਇੱਥੇ ਦੇ ਗਿੱਲ ਰੋਡ ਦੀ ਗੋਬਿੰਦਪੁਰਾ ਮਾਰਕੀਟ ’ਚ ਅੱਜ ਬਾਅਦ ਦੁਪਹਿਰ ਇੱਕ ਚਾਹ ਦੀ ਦੁਕਾਨ ’ਚ ਸਿਲੰਡਰ ਫਟਣ ਕਾਰਨ ਧਮਾਕਾ ਹੋ ਗਿਆ, ਜਿਸ ਵਿੱਚ ਪੰਜ ਜਣੇ ਝੁਲਸੇ ਗਏ। ਇਸ ਹਾਦਸੇ ਨਾਲ ਇਲਾਕੇ ਵਿੱਚ ਹਾਹਾਕਾਰ ਮੱਚ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਫਰਿੱਜ ਦਾ ਕੰਪਰੈਸ਼ਰ ਵੀ ਫਟ ਗਿਆ, ਜਿਸ ਨਾਲ ਅੱਗ ਹੋਰ ਜ਼ਿਆਦਾ ਫੈਲ ਗਈ। ਇਸ ਹਾਦਸੇ ਵਿੱਚ ਚਾਹ ਬਣਾ ਰਿਹਾ ਦੁਕਾਨਦਾਰ ਤੇ ਚਾਰ ਜਣੇ, ਜੋ ਚਾਹ ਪੀਣ ਲਈ ਖੜ੍ਹੇ ਸਨ, ਝੁਲਸੇ ਗਏ। ਅੱਗ ਨੇ ਨਜ਼ਦੀਕ ਖੜ੍ਹੇ ਵਾਹਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜੋ ਬੁਰੀ ਤਰ੍ਹਾਂ ਸੜ ਗਏ। ਅੱਗ ਲੱਗਣ ਤੋਂ ਬਾਅਦ ਆਸਪਾਸ ਦੇ ਦੁਕਾਨਦਾਰ ਇਕੱਠੇ ਹੋਏ, ਜਿਨ੍ਹਾਂ ਨੇ ਅੱਗ ’ਤੇ ਕਾਬੂ ਪਾਇਆ ਅਤੇ ਝੁਲਸੇ ਲੋਕਾਂ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦੀ ਪਛਾਣ ਦੁਕਾਨਦਾਰ ਰਾਜੂ, ਧੰਨਾ ਸਿੰਘ, ਧਰਮਿੰਦਰ ਸਿੰਘ, ਮਨਜੀਤ ਸਿੰਘ ਅਤੇ ਨਵਲ ਵਜੋਂ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਲਾਜ ਤੋਂ ਬਾਅਦ ਹੀ ਉਨ੍ਹਾਂ ਦੀ ਸਿਹਤ ਬਾਰੇ ਕੁਝ ਆਖਿਆ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਗਿੱਲ ਰੋਡ ਦੀ ਗੋਬਿੰਦਪੁਰਾ ਮਾਰਕੀਟ ’ਚ ਰਾਜੂ ਦੀ ਚਾਹ ਦੀ ਦੁਕਾਨ ਹੈ, ਜਿਥੇ ਕਰੀਬ ਚਾਰ ਵਜੇ ਕੁਝ ਲੋਕ ਚਾਹ ਪੀਣ ਲਈ ਖੜ੍ਹੇ ਸਨ। ਆਸਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਰਾਜੂ ਦੀ ਦੁਕਾਨ ’ਚ ਪਏ ਸਿਲੰਡਰ ਦੀ ਪਾਈਪ ’ਚੋਂ ਅਚਾਨਕ ਗੈਸ ਲੀਕ ਹੋਣ ਕਾਰਨ ਅੱਗ ਲੱਗ ਗਈ। ਇਸ ਘਟਨਾ ਵਿੱਚ ਉਥੇ ਪਏ ਫਰਿੱਜ ਦਾ ਕੰਪਰੈਸ਼ਰ ਵੀ ਫਟ ਗਿਆ, ਜਿਸ ਨਾਲ ਅੱਗ ਪੂਰੀ ਤਰ੍ਹਾਂ ਭੜਕ ਗਈ। ਇਸ ਘਟਨਾ ਵਿੱਚ ਦੁਕਾਨਦਾਰ ਰਾਜੂ ਨੂੰ ਬਚਾਉਣ ਲਈ ਬਾਹਰ ਖੜ੍ਹੇ ਲੋਕ ਪੁੱਜੇ ਤਾਂ ਉਹ ਵੀ ਝੁਲਸ ਗਏ। ਆਸਪਾਸ ਦੇ ਲੋਕਾਂ ਨੇ ਜ਼ਖ਼ਮੀਆਂ ਨੂੰ ਤੁਰੰਤ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।z

Advertisement

Advertisement