For the best experience, open
https://m.punjabitribuneonline.com
on your mobile browser.
Advertisement

ਸਰਮਾਏਦਾਰਾਂ ਵੱਲੋਂ ਕਿਰਤੀਆਂ ਦੀ ਲੁੱਟ ਜਾਰੀ: ਖੁੱਡੀਆਂ

08:07 AM May 02, 2024 IST
ਸਰਮਾਏਦਾਰਾਂ ਵੱਲੋਂ ਕਿਰਤੀਆਂ ਦੀ ਲੁੱਟ ਜਾਰੀ  ਖੁੱਡੀਆਂ
ਬਠਿੰਡਾ ਵਿੱਚ ਕਿਰਤੀਆਂ ਨੂੰ ਸੰਬੋਧਨ ਕਰਦੇ ਹੋਏ ਗੁਰਮੀਤ ਸਿੰਘ ਖੁੱਡੀਆਂ।
Advertisement

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਮਈ
‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇਥੇ ਨੈਸ਼ਨਲ ਫ਼ਰਟੀਲਾਈਜ਼ਰ ਲਿਮਟਿਡ (ਐਨ.ਐਫ.ਐਲ) ਦੇ ਮਜ਼ਦੂਰਾਂ ਨਾਲ ਕੌਮਾਂਤਰੀ ਮਜ਼ਦੂਰ ਦਿਹਾੜਾ ਮਨਾਇਆ।
ਉਨ੍ਹਾਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਲਾਲ ਫ਼ਰੇਰਾ ਲਹਿਰਾਇਆ। ਉਨ੍ਹਾਂ ਕਿਹਾ ਕਿ ਸ਼ਿਕਾਗੋ ਦੇ ਸ਼ਹੀਦਾਂ ਦੀਆਂ ਲਾਸਾਨੀ ਸ਼ਹੀਦੀਆਂ ਦੀ ਯਾਦ ਵਿੱਚ ਵਿਸ਼ਵ ਭਰ ਵਿੱਚ ਪਹਿਲੀ ਮਈ ਨੂੰ ‘ਮਈ ਦਿਵਸ’ ਮਨਾਇਆ ਜਾਂਦਾ ਹੈ ਅਤੇ ਇਸੇ ਸੰਦਰਭ ਦੇ ਵਿੱਚ ਅੱਜ ਇਥੇ ਸ਼ਹੀਦਾਂ ਦੇ ਵਾਰਸ ਇਕੱਠੇ ਹੋਏ ਹਨ। ਸ੍ਰੀ ਖੁੱਡੀਆਂ ਨੇ ਕਿਹਾ ਕਿ ਸਰਮਾਏਦਾਰ ਜਮਾਤ ਵੱਲੋਂ ਅਜੋਕੇ ਦੌਰ ਵਿੱਚ ਵੀ ਕਿਰਤੀ ਵਰਗ ਦੀ ਲੁੱਟ ਜਾਰੀ ਹੈ ਅਤੇ ਇਸ ਦੀ ਨਕੇਲ ਕਸਣ ਲਈ ਸੰਗਠਿਤ ਮਜ਼ਦੂਰਾਂ ਵੱਲੋਂ ਹੁਣ ਵੀ ਸੰਘਰਸ਼ਾਂ ਦੇ ਰਾਹ ਮੱਲੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਕਿਰਤੀਆਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਤਮਾਮ ਸ਼ਹੀਦਾਂ ਲਈ ਅੱਜ ਦਾ ਦਿਹਾੜਾ ਸਭ ਤੋਂ ਪਵਿੱਤਰ ਦਿਹਾੜਾ ਹੈ। ਉਨ੍ਹਾਂ ਕਿਹਾ ਕਿ ‘ਆਓ! ਆਪਾਂ ਰਲ ਕੇ ਸ਼ਹੀਦਾਂ ਦੀ ਜਗਾਈ ਜੋਤ ਨੂੰ ਅੱਗੇ ਵਧਾਉਂਦੇ ਹੋਏ, ਮਜ਼ਦੂਰਾਂ ਹਿਤਾਂ ਦੀ ਰਾਖੀ ਕਰਨ ਦਾ ਪ੍ਰਣ ਕਰੀਏ’।

Advertisement

Advertisement
Author Image

sukhwinder singh

View all posts

Advertisement
Advertisement
×