For the best experience, open
https://m.punjabitribuneonline.com
on your mobile browser.
Advertisement

ਵਿਦਿਆਰਥੀਆਂ ਨੂੰ ਜੀਵਨ ਜਾਚ ਦੇ ਤਰੀਕੇ ਦੱਸੇ

08:40 AM May 08, 2024 IST
ਵਿਦਿਆਰਥੀਆਂ ਨੂੰ ਜੀਵਨ ਜਾਚ ਦੇ ਤਰੀਕੇ ਦੱਸੇ
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਅਮਰੀਕਨ ਯੂਨੀਵਰਸਿਟੀਆਂ ਦੇ ਮਾਹਿਰ।
Advertisement

ਮਿਹਰ ਸਿੰਘ
ਕੁਰਾਲੀ, 7 ਮਈ
ਸਥਾਨਕ ਸਿਸਵਾਂ ਰੋਡ ’ਤੇ ਸਥਿਤ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿੱਚ ਅਮਰੀਕੀ ਯੂਨੀਵਰਸਿਟੀਆਂ ਬੋਇਸ ਸਟੇਟ, ਸੈਨ ਮਾਂਟੇਓ, ਕਾਉਂਟੀ ਸੀਸੀ ਡਿਸਟ੍ਰਿਕਟ, ਯੂਨੀਵਰਸਿਟੀ ਆਫ਼ ਮਿਸੀਸਿਪੀ ਅਤੇ ਬੋਕੋਨੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਵਿਦਿਆਰਥੀਆਂ ਨਾਲ ਜੀਵਨ ਜਾਚ ਦੇ ਤਰੀਕੇ ਸਾਂਝੇ ਕੀਤੇ।
ਟੀਮ ਨੇ ਸਕੂਲ ਵਿੱਚ ਸਿੱਖਿਆ ਪ੍ਰਬੰਧ ਅਤੇ ਸਕੂਲ ਦੇ ਵਿਦਿਅਕ ਮਾਹੌਲ ਨੂੰ ਗਹੁ ਨਾਲ ਵਾਚਿਆ। ਇਸ ਦੌਰਾਨ ਉਨ੍ਹਾਂ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਇਸ ਦੌਰਾਨ ਕੈਂਪਸ ਵਿਚ ਕਰਵਾਈ ਗਈ ਵਰਕਸ਼ਾਪ ਵਿਚ ਮਾਹਿਰਾਂ ਨੇ ਵਿਦਿਆਰਥੀਆਂ ਨੂੰ ਤਣਾਅ, ਸੁਸਤ ਜ਼ਿੰਦਗੀ ਦੇ ਨਾਕਾਰਤਮਕ ਪੱਖ, ਟੀਮ ਵਰਕ ਅਤੇ ਕਰੀਅਰ ਦੇ ਹੁਨਰ ਵਿਸ਼ਿਆਂ ਬਾਰੇ ਵਿਸਥਾਰ ਸਹਿਤ ਵਿਚਾਰ ਕਰਦੇ ਹੋਏ ਬਿਹਤਰੀਨ ਜੀਵਨ ਜਾਚ ਦੇ ਤਰੀਕੇ ਦੱਸੇ। ਮਾਹਿਰਾਂ ਨੇ ਵਿਦਿਆਰਥੀਆਂ ਨੂੰ ਕੌਮਾਂਤਰੀ ਪੱਧਰ ’ਤੇ ਨੌਜਵਾਨ ਵਰਗ ਦੀਆਂ ਚੁਣੌਤੀਆਂ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸਕੂਲ ਦੇ ਚੇਅਰਮੈਨ ਮਾਨਵ ਸਿੰਗਲਾ ਨੇ ਦੱਸਿਆ ਕਿ ਸਕੂਲ ਵਲੋਂ ਵਿਦਿਆਰਥੀਆਂ ਨੂੰ ਸਿੱਖਿਆਂ ਦੇ ਨਾਲ ਨਾਲ ਸਫ਼ਲ ਇਨਸਾਨ, ਵਧੀਆ ਨਾਗਰਿਕ ਬਣਨ ਅਤੇ ਕੌਮਾਤਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ।

Advertisement

Advertisement
Author Image

joginder kumar

View all posts

Advertisement
Advertisement
×