ਸਿਹਤਮੰਦ ਰੱਖਣ ਦੇ ਨੁਕਤੇ ਦੱਸੇ
11:00 AM Jun 02, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 1 ਜੂਨ
ਭਾਰਤ ਸਕੂਲ ਆਫ ਨਰਸਿੰਗ ਵਿਚ ਅੱਜ ਇੰਟਰਨੈਸ਼ਨਲ ਡੇਅ ਆਫ ਐਕਸ਼ਨ ਫਾਰ ਵਿਮੈਨ ਹੈਲਥ ਤੇ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ। ਸਕੂਲ ਦੇ ਡਾਇਰੈਕਟਰ ਓਮ ਨਾਥ ਸੈਣੀ ਨੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਔਰਤਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਨੁਕਤੇ ਦੱਸੇ। ਵਿਦਿਆਰਥੀਆਂ ਨੇ ਭਾਸ਼ਣਾਂ ਤੇ ਨਾਟਕ ਰਾਹੀਂ ਦੱਸਿਆ ਕਿ ਔਰਤਾਂ ਨੂੰ ਆਪਣੀ ਸਿਹਤ ਦਾ ਖਿਆਲ ਕਿਵੇਂ ਰਖੱਣਾ ਚਾਹੀਦਾ ਹੈ। ਇਸ ਮੌਕੇ ਪੋਸਟਰ ਬਣਾਉਣ ਦਾ ਮੁਕਾਬਲਾ ਕਰਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਪੋਸਟਰਾਂ ਰਾਹੀਂ ਤੰਬਾਕੂ ਵਿਰੋਧੀ ਦਿਵਸ ਬਾਰੇ ਲੋਕਾਂ ਨੂੰ ਤੰਬਾਕੂ ਦੇ ਮਾਰੂ ਲੱਛਣਾਂ ਬਾਰੇ ਜਾਗਰੂਕ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕੀਤੇ ਇਸ ਪ੍ਰੋਗਾਰਮ ਨਾਲ ਕਈ ਲੋਕ ਜਾਗਰੂਕ ਹੋਏ ਤੇ ਤੰਬਾਕੂ ਛੱਡਣ ਦੀ ਸਹੁੰ ਚੁੱਕੀ। ਇਸ ਮੌਕੇ ਵਿਭਾਗ ਦੀ ਮੁਖੀ ਪੂਜਾ, ਪ੍ਰਿੰਸੀਪਲ ਅੰਕੁਸ਼, ਜੀਐੱਨਐਮਅ ਅਤੇ ਏਐੱਨਐੱਮ ਦੇ ਵਿਦਿਆਰਥੀ ਮੌਜੂਦ ਸਨ।
Advertisement
Advertisement