For the best experience, open
https://m.punjabitribuneonline.com
on your mobile browser.
Advertisement

ਮਿਆਦ ਪੁੱਗੇ ਬੰਦ ਮਾਨਗੜ੍ਹ ਪਲਾਜ਼ਾ ’ਤੇ ਗੱਡੀ ਨੁਕਸਾਨੀ

06:52 AM Feb 07, 2024 IST
ਮਿਆਦ ਪੁੱਗੇ ਬੰਦ ਮਾਨਗੜ੍ਹ ਪਲਾਜ਼ਾ ’ਤੇ ਗੱਡੀ ਨੁਕਸਾਨੀ
ਮਾਨਗੜ੍ਹ ਟੌਲ ਪਲਾਜ਼ਾ ’ਤੇ ਡਿਵਾਈਡਰ ’ਤੇ ਚੜ੍ਹਨ ਕਾਰਨ ਨੁਕਸਾਨੀ ਗਈ ਗੱਡੀ। -ਫੋਟੋ: ਜਗਜੀਤ
Advertisement

ਪੱਤਰ ਪ੍ਰੇਰਕ
ਮੁਕੇਰੀਆਂ, 6 ਫਰਵਰੀ
ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਅੰਦਰ ਮਿਆਦ ਪੂਰੀ ਕਰ ਚੁੱਕੇ ਟੌਲ ਪਲਾਜ਼ੇ ਬੰਦ ਕਰ ਕੇ ਭਾਵੇਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਪਰ ਲੋਕ ਨਿਰਮਾਣ ਅਧਿਕਾਰੀਆਂ ਵੱਲੋਂ ਟੌਲ ਪਲਾਜ਼ਿਆਂ ਦੇ ਸੁੰਨੇ ਢਾਂਚਿਆਂ ਨੂੰ ਸੜਕਾਂ ਤੋਂ ਨਾ ਹਟਾਏ ਜਾਣ ਕਾਰਨ ਇਹ ਸੜਕੀ ਹਾਦਸਿਆਂ ਦਾ ਕਾਰਨ ਬਣਨ ਲੱਗੇ ਹਨ। ਬੀਤੀ ਰਾਤ ਗੜਦੀਵਾਲਾ ਦੇ ਮਾਨਗੜ੍ਹ ਟੌਲ ਪਲਾਜ਼ਾ ਕੋਲ ਇੱਕ ਕਾਰ ਟਕਰਾਉਣ ਕਾਰਨ ਨੁਕਸਾਨੀ ਗਈ, ਜਿਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਆਸ਼ਾ ਨੰਦ ਨੇ ਕਿਹਾ ਕਿ ਬੀਤੀ ਰਾਤ ਕਰੀਬ 1.30 ਵਜੇ ਅਰਟਿਗਾ ਗੱਡੀ ਨੰਬਰ ਪੀ ਬੀ 01 ਡੀ 0053 ਮਾਨਗੜ੍ਹ ਟੌਲ ਪਲਾਜ਼ਾ ’ਤੇ ਖੜ੍ਹੇ ਢਾਂਚੇ ਕਾਰਨ ਟਕਰਾ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ। ਗੱਡੀ ਦੇ ਮਾਲਿਕ ਰਵਿਤ ਬਜਾਜ ਵਾਸੀ ਜ਼ੀਰਕਪੁਰ ਨੇ ਦੱਸਿਆ ਕਿ ਉਸਦਾ ਡਰਾਈਵਰ ਵਜਿੰਦਰ ਕੁਮਾਰ ਚੰਡੀਗੜ੍ਹ ਤੋਂ ਸਵਾਰੀ ਲੈ ਕੇ ਜੰਮੂ ਨੂੰ ਜਾ ਰਿਹਾ ਸੀ ਤਾਂ ਮਾਨਗੜ੍ਹ ਟੌਲ ਪਲਾਜ਼ਾ ’ਤੇ ਰਾਤ ਨੂੰ ਹਨੇਰਾ ਹੋਣ ਕਾਰਨ ਗੱਡੀ ਢਾਂਚੇ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਹੋ ਗਿਆ, ਪ੍ਰੰਤੂ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ।
ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਰਾਜੀਵ ਸੈਣੀ ਨੇ ਕਿਹਾ ਕਿ ਬੰਦ ਕੀਤੇ ਟੌਲ ਪਲਾਜ਼ਿਆਂ ਦਾ ਢਾਂਚਾ ਹਟਾਉਣ ਲਈ ਸਰਕਾਰ ਨੂੰ ਤਜਵੀਜ਼ ਬਣਾ ਕੇ ਭੇਜੀ ਗਈ ਹੈ ਅਤੇ ਇਨ੍ਹਾਂ ’ਤੇ ਹੋ ਰਹੇ ਹਾਦਸਿਆਂ ਨੂੰ ਰੋਕਣ ਲਈ ਯੋਗ ਦਿਸ਼ਾ ਨਿਰਦੇਸ਼ਾਂ ਵਾਲੇ ਬੋਰਡ ਵੀ ਲਾਏ ਗਏ ਹਨ। ਰਿਫਲੈਕਟਰ ਅਤੇ ਚਿੱਟੀ ਪੱਟੀ ਸੜਕਾਂ ਉੱਤੇ ਕਾਇਮ ਹੈ, ਜੇਕਰ ਇਹ ਕਿਧਰੇ ਨੁਕਸਾਨੀ ਹੈ ਤਾਂ ਉਸਦੀ ਮੁਰੰਮਤ ਵੀ ਜਲਦ ਹੀ ਕਰਵਾ ਦਿੱਤੀ ਜਾਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×