For the best experience, open
https://m.punjabitribuneonline.com
on your mobile browser.
Advertisement

ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਣਕ ਦੀ ਵਾਢੀ ਪਛੜਨ ਦੇ ਆਸਾਰ

08:00 AM Apr 15, 2024 IST
ਮੌਸਮ ਦੇ ਬਦਲੇ ਮਿਜ਼ਾਜ ਕਾਰਨ ਕਣਕ ਦੀ ਵਾਢੀ ਪਛੜਨ ਦੇ ਆਸਾਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 14 ਅਪਰੈਲ
ਦੋ ਦਿਨਾਂ ਤੋਂ ਹੋ ਰਹੀ ਕਿਣਮਿਣ ਤੇ ਬੱਦਲਵਾਈ ਤੋਂ ਖੇਤਰ ਦੇ ਕਿਸਾਨ ਚਿੰਤਤ ਹਨ। ਮੌਸਮ ਦੇ ਬਦਲੇ ਮਿਜ਼ਾਜ ਕਾਰਨ ਹਾੜੀ ਦੀ ਵਾਢੀ ਹੋਰ ਪਛੜਨ ਦੇ ਆਸਾਰ ਬਣ ਗਏ ਹਨ।
ਸ਼ਨਿਚਰਵਾਰ ਤੋਂ ਅਚਾਨਕ ਬਦਲੇ ਮੌਸਮ ਕਾਰਨ ਅਸਮਾਨ ਵਿੱਚ ਬੱਦਲਵਾਈ ਹੈ ਤੇ ਥੋੜ੍ਹੀ ਥੋੜ੍ਹੀ ਹਵਾ ਵੀ ਚੱਲ ਰਹੀ ਹੈ। ਬਦਲੇ ਮੌਸਮ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ। ਅੱਜ ਦਿਨ ਦਾ ਤਾਪਮਾਨ 31-32 ਡਿੱਗਰੀ ਸੈਲਸੀਅਸ ਰਿਹਾ। ਅਸਮਾਨ ਵਿੱਚ ਸੰਘਣੇ ਕਾਲੇ ਬੱਦਲ ਛਾਏ ਰਹੇ ਅਤੇ ਕੁਝ ਠੰਢ ਵੀ ਹੋਈ ਹੈ। ਕਿਸਾਨਾਂ ਨੂੰ ਤੌਖਲਾ ਵੱਢ ਵੱਢ ਖਾ ਰਿਹਾ ਹੈ ਕਿ ਜੇਕਰ ਕਿਣ-ਮਿਣ ਤੇਜ਼ ਬਰਸਾਤ ‘ਚ ਬਦਲ ਗਈ ਤੇ ਨਾਲ ਤੇਜ਼ ਹਵਾ ਵੀ ਚੱਲ ਪਈ ਤਾਂ ਉਨ੍ਹਾਂ ਦੀ ਵੱਢਣ ਲਈ ਤਿਆਰ ਕਣਕ ਖੇਤਾਂ ਵਿੱਚ ਹੀ ਖ਼ਰਾਬ ਹੋ ਜਾਵੇਗੀ।

Advertisement

Advertisement
Author Image

Advertisement
Advertisement
×