ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਥ ਅਕਾਲੀ ਦਲ ਪਟਿਆਲਾ ਸ਼ਹਿਰੀ ਦੇ ਢਾਂਚੇ ਦਾ ਵਿਸਥਾਰ

07:08 AM May 06, 2024 IST
ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਦੇ ਹੋਏ ਮੋਹਤਬਰ। ਫੋਟੋ:ਭੰਗੂ

ਖੇਤਰੀ ਪ੍ਰਤੀਨਿਧ
ਪਟਿਆਲਾ, 5 ਮਈ
ਯੂਥ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਪ੍ਰਧਾਨ ਅਮਿਤ ਸਿੰਘ ਰਾਠੀ, ਹਲਕਾ ਇੰਚਾਰਜ ਅਮਰਿੰਦਰ ਬਜਾਜ ਤੇ ਯੂਥ ਅਕਾਲੀ ਦੇ ਜ਼ਿਲ੍ਹਾ ਸਹਿਰੀ ਪ੍ਰਧਾਨ ਕਰਨਵੀਰ ਸਿੰਘ ਸਾਹਨੀ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਦਾ ਵਿਸਤਾਰ ਕਰਦਿਆਂ, ਨਵੇਂ ਢਾਂਚੇ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਮਨਜੋਤ ਸਿੰਘ ਨੂੰ ਅਨਾਰਦਾਨਾ ਚੌਕ ਸਰਕਲ ਦਾ ਪ੍ਰਧਾਨ, ਰਮਨਪ੍ਰੀਤ ਲੁਬਾਣਾ ਸਫਾਬਾਦੀ ਗੇਟ ਸਰਕਲ ਦਾ ਪ੍ਰਧਾਨ ਬਣਾਇਆ ਗਿਆ ਹੈ। ਇਸੇ ਤਰ੍ਹਾਂ ਹਰਕੀਰਤ ਸਿੰਘ ਕੀਰਤ ਸਰਕਲ ਰਾਘੋ ਮਾਜਰਾ, ਤਲਵਿੰਦਰ ਸਿੰਘ ਸਰਕਲ ਬਡੂੰਗਰ, ਜਸ਼ਨਜੋਤ ਸਿੰਘ ਸਰਕਲ ਲਹਿਲ ਤੇ ਤੁਸ਼ਾਂਤ ਗੋਰੀਆ ਨੂੰ ਸਰਕਲ ਅਬਲੋਵਾਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਕਰਨ ਗਿੱਲ ਬਡੂੰਗਰ ਤੇ ਪਰਮਜੀਤ ਸਿੰਘ ਵਿੱਕੀ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਗੁਰਸਿਦਕ ਸਿੰਘ, ਵਰਿੰਦਰਪਾਲ ਸਿੰਘ ਤੇ ਵਿਕਾਸ ਮੱਟੂ ਨੂੰ ਮੀਤ ਪ੍ਰਧਾਨ, ਵਿਸ਼ਾਲ ਘਾਰੂ, ਹਰਸਿਮਰਨ ਸੇਠੀ, ਅੰਗਦਵੀਰ ਸਿੰਘ, ਗੁਰਪ੍ਰੀਤ ਸਿੰਘ, ਸ਼ੁਭਵੀਰ ਗਰੇਵਾਲ, ਅਨਵਰ ਖਾਨ ਅਤੇ ਅਕਰਮ ਖਾਨ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਰਾਠੀ, ਬਜਾਜ,ਤੇ ਸਾਹਨੀ ਨੇ ਕਿਹਾ ਕਿ ਪਾਰਟੀ ਉਮੀਦਵਾਰ ਐਨ ਕੇ ਸ਼ਰਮਾ ਨੂੰ ਜਿਤਾਉਣ ਲਈ ਨੌਜਵਾਨ ਵਰਗ ਨੇ ਕਮਰ ਕੱਸ ਲਈ ਹੈ।

Advertisement

Advertisement
Advertisement