For the best experience, open
https://m.punjabitribuneonline.com
on your mobile browser.
Advertisement

Exit poll: ਦਿੱਲੀ ਵਿਚ ‘ਕਮਲ’ ਖਿੜਨ ਦੀ ਪੇਸ਼ੀਨਗੋਈ

07:02 PM Feb 05, 2025 IST
exit poll  ਦਿੱਲੀ ਵਿਚ ‘ਕਮਲ’ ਖਿੜਨ ਦੀ ਪੇਸ਼ੀਨਗੋਈ
Advertisement

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 5 ਫਰਵਰੀ
ਦਿੱਲੀ ਅਸੈਂਬਲੀ ਚੋਣਾਂ ਲਈ ਜਾਰੀ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਕੌਮੀ ਰਾਜਧਾਨੀ ਵਿਚ ਭਾਜਪਾ ਦੀ ਸੱਤਾ ’ਚ ਵਾਪਸੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਕੌਮੀ ਰਾਜਧਾਨੀ ਵਿੱਚ 26 ਸਾਲਾਂ ਤੋਂ ਵੱਧ ਸਮੇਂ ਬਾਅਦ ਭਾਜਪਾ ਦੀ ਸੱਤਾ ’ਚ ਵਾਪਸੀ ਦੀ ਪੇਸ਼ੀਨਗੋਈ ਕੀਤੀ ਗਈ ਹੈ। ਜ਼ਿਆਦਾਤਰ ਸਰਵੇਖਣਾਂ ਵਿਚ ਇਸ ਵਾਰ ਭਾਜਪਾ ਦੀ ਸਰਕਾਰ ਬਣਨੀ ਦਿਖਾਈ ਗਈ ਹੈ। ‘ਮੈਟਰਿਜ਼’ ਦੇ ਚੋਣ ਸਰਵੇਖਣ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ਐੱਨਡੀਏ ਗੱਠਜੋੜ ਨੂੰ 35-40 ਸੀਟਾਂ ਮਿਲ ਸਕਦੀਆਂ ਹਨ ਜਦਕਿ ‘ਆਪ’ ਨੂੰ 32 ਤੋਂ 37 ਸੀਟਾਂ, ਕਾਂਗਰਸ ਨੂੰ 0-1 ਸੀਟ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ‘ਜੇਵੀਸੀ’ ਦੇ ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 39-45, ‘ਆਪ’ ਨੂੰ 22-31 ਅਤੇ ਕਾਂਗਰਸ ਨੂੰ 0-2 ਸੀਟਾਂ ਮਿਲ ਸਕਦੀਆਂ ਹਨ। ਪੀਪਲਜ਼ ਇਨਸਾਈਟ ਮੁਤਾਬਕ ਐੱਨਡੀਏ ਨੂੰ 40 ਤੋਂ 44, ਆਮ ਆਦਮੀ ਪਾਰਟੀ ਨੂੰ 25 ਤੋਂ 29 ਅਤੇ ਕਾਂਗਰਸ ਨੂੰ 1 ਸੀਟ ਮਿਲ ਸਕਦੀ ਹੈ। ਚਾਣਕਿਆ ਸਟਰੈਟੀਜੀਸ ਅਨੁਸਾਰ ਭਾਜਪਾ ਨੂੰ 39-44, ‘ਆਪ’ ਨੂੰ 25-28 ਅਤੇ ਕਾਂਗਰਸ ਨੂੰ 2 ਤੋਂ 3 ਸੀਟਾਂ ਮਿਲ ਸਕਦੀਆਂ ਹਨ। ‘ਪੀਪਲਜ਼ ਪਲਸ’ ਮੁਤਾਬਕ ਐੱਨਡੀਏ ਨੂੰ 51 ਤੋਂ 60, ਜਦਕਿ ‘ਆਪ’ ਨੂੰ ਸਿਰਫ 10-19 ਸੀਟਾਂ ਮਿਲ ਸਕਦੀਆਂ ਹਨ। ਇਸ ਅਨੁਸਾਰ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇਗੀ। ‘ਪੀ-ਮਾਰਕ’ ਦੇ ਐਗਜ਼ਿਟ ਪੋਲ ’ਚ ਭਾਜਪਾ ਅਤੇ ਉਸ ਦੇ ਸਹਿਯੋਗੀਆਂ ਨੂੰ 39-49 ਸੀਟਾਂ, ‘ਆਪ’ ਨੂੰ 21-31 ਅਤੇ ਕਾਂਗਰਸ ਨੂੰ 0-1 ਸੀਟ ਮਿਲਣ ਦਾ ਅਨੁਮਾਨ ਲਾਇਆ ਗਿਆ ਹੈ। ਦੱਸਣਾ ਬਣਦਾ ਹੈ ਕਿ 70 ਮੈਂਬਰੀ ਦਿੱਲੀ ਵਿਧਾਨ ਸਭਾ ’ਚ ਬਹੁਮਤ ਦਾ ਅੰਕੜਾ 36 ਹੈ। ਇਸ ਵੇਲੇ ‘ਆਪ’ ਕੋਲ 62, ਭਾਜਪਾ ਕੋਲ 8 ਅਤੇ ਕਾਂਗਰਸ ਕੋਲ ਇਕ ਵੀ ਵਿਧਾਇਕ ਨਹੀਂ ਹੈ। ਅੱਜ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਐਲਾਨੇ ਜਾਣਗੇ।

Advertisement

Advertisement
Advertisement
Tags :
Author Image

Advertisement