For the best experience, open
https://m.punjabitribuneonline.com
on your mobile browser.
Advertisement

ਮਿਲਟਰੀ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ

08:54 AM Apr 10, 2024 IST
ਮਿਲਟਰੀ ਸਾਜ਼ੋ ਸਾਮਾਨ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ
ਪ੍ਰੋਗਰਾਮ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਦੇਖਦੇ ਹੋਏ ਵਿਦਿਆਰਥੀ।
Advertisement

ਪੱਤਰ ਪ੍ਰੇਰਕ
ਚੰਡੀਗੜ੍ਹ, 9 ਅਪਰੈਲ
ਪੰਜਾਬ ਯੂਨੀਵਰਸਿਟੀ ਦੇ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਅਧਿਐਨ ਵਿਭਾਗ ਵੱਲੋਂ ਆਪਣਾ ਪਹਿਲਾ ਸਾਲਾਨਾ ਸਾਹਿਤਕ ਅਤੇ ਸੱਭਿਆਚਾਰਕ ਮੇਲਾ ‘ਕਵਚ: ਰਣਨੀਤੀ ਦਾ ਰੰਗ-ਮੰਚ’ ਅੱਜ ਇੱਥੋਂ ਦੇ ਸਟੂਡੈਂਟਸ ਸੈਂਟਰ ’ਤੇ ਕੀਤਾ ਗਿਆ। ਵਿਭਾਗ ਦੇ ਚੇਅਰਮੈਨ ਡਾ. ਜਸਕਰਨ ਸਿੰਘ ਵੜੈਚ ਨੇ ਸਮਾਗਮ ਵਿੱਚ ਹਾਜ਼ਰ ਸਾਰੇ ਮਹਿਮਾਨਾਂ, ਫੈਕਲਟੀ, ਵਿਦਿਆਰਥੀਆਂ ਅਤੇ ਐੱਨਸੀਸੀ ਕੈਡਿਟਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਫੈਸਟ ਦਾ ਉਦੇਸ਼ ਹਥਿਆਰਬੰਦ ਬਲਾਂ ਦਾ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਨੌਜਵਾਨਾਂ ਨਾਲ ਨਾਗਰਿਕ ਸੰਪਰਕ ਵਧਾਉਣ ਅਤੇ ਲੋਕਾਂ ਵਿੱਚ ਵਿਸ਼ੇ ਪ੍ਰਤੀ ਅਨੁਸ਼ਾਸਨ ਜਾਗਰੂਕਤਾ ਵਧਾਉਣਾ ਸੀ।
ਡਾ. ਸ਼ਵੇਰੀ ਠਾਕੁਰ ਦੀ ਕੋਆਰਡੀਨੇਸ਼ਨ ਹੇਠ ਕਰਵਾਏ ਇਸ ਪ੍ਰੋਗਰਾਮ ਵਿੱਚ ਰਜਿਸਟਰਾਰ ਪ੍ਰੋ. ਵਾਈਪੀ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਯੂਨੀਵਰਸਿਟੀ ਵਿੱਚ ਪਹਿਲੀ ਵਾਰ ਅਜਿਹਾ ਸਮਾਗਮ ਕਰਵਾਉਣ ਲਈ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਪੀਯੂ ਦੇ ਡਿਪਾਰਟਮੈਂਟ ਆਫ ਡਿਫੈਂਸ ਐਂਡ ਨੈਸ਼ਨਲ ਸਕਿਓਰਿਟੀ ਸਟੱਡੀਜ਼ ਤੋਂ ਮਹਾਰਾਜਾ ਰਣਜੀਤ ਸਿੰਘ ਚੇਅਰ ਪ੍ਰੋ. ਲੈਫਟੀਨੈਂਟ ਜਨਰਲ ਜੀਐੱਸ ਸੰਘਾ ਏਵੀਐਸਐਮ, ਵੀਐਸਐਮ, ਐਸਐਮ (ਸੇਵਾਮੁਕਤ) ਸਮਾਗਮ ਦੇ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਰੱਖਿਆ ਸੇਵਾਵਾਂ ਨੌਜਵਾਨਾਂ ਨੂੰ ਦੇਸ਼ ਅਤੇ ਇਸ ਦੇ ਸਾਥੀ ਦੇਸ਼ ਵਾਸੀਆਂ ਦੀ ਸੇਵਾ ਕਰਨ ਦਾ ਮੌਕਾ ਦਿੰਦੀਆਂ ਹਨ। ਇਸ ਮੌਕੇ ਡੀਨ ਵਿਦਿਆਰਥੀ ਭਲਾਈ (ਲੜਕੇ) ਪ੍ਰੋ. ਅਮਿਤ ਚੌਹਾਨ, ਡੀਨ ਵਿਦਿਆਰਥੀ ਭਲਾਈ (ਵੁਮੈਨ) ਪ੍ਰੋ. ਸਿਮਰਤ ਕਾਹਲੋਂ ਵੀ ਹਾਜ਼ਰ ਸਨ।
ਸਮਾਗਮ ਵਿੱਚ ਪੱਛਮੀ ਕਮਾਂਡ ਚੰਡੀਮੰਦਰ ਵੱਲੋਂ ਮਿਲਟਰੀ ਸਾਜ਼ੋ-ਸਾਮਾਨ ਅਤੇ ਹਥਿਆਰਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ ਇਨਫੈਂਟਰੀ ਬਟਾਲੀਅਨ ਦੇ ਹਥਿਆਰ ਪ੍ਰਦਰਸ਼ਿਤ ਕੀਤੇ ਗਏ। ਚੰਡੀਗੜ੍ਹ ਏਅਰ ਸਕੁਐਡਰਨ-1 ਅਤੇ ਚੰਡੀਗੜ੍ਹ ਨੇਵਲ ਯੂਨਿਟ ਵੱਲੋਂ ਜਹਾਜ਼ਾਂ ਦੇ ਵੱਖ-ਵੱਖ ਮਾਡਲਾਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ।
ਪੰਜਾਬ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ/ ਵਿਭਾਗਾਂ ਦੇ ਨੇਤਰਹੀਣ ਵਿਦਿਆਰਥੀਆਂ ਦੀ ਸ਼ਮੂਲੀਅਤ ਵਾਲੇ ਬਿੱਗ ਬੈਂਡ (ਬੈਂਡਡ ਇਨ ਗ੍ਰੇਟੀਚਿਊਡ) ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਇਲਾਵਾ ਪੀਜੀਆਈ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ।

Advertisement

Advertisement
Author Image

joginder kumar

View all posts

Advertisement
Advertisement
×