For the best experience, open
https://m.punjabitribuneonline.com
on your mobile browser.
Advertisement

ਗੁੱਡਵਿਲ ਸਕੂਲ ਵਿੱਚ ਕਲਾ ਕਿਰਤਾਂ ਦੀ ਪ੍ਰਦਰਸ਼ਨੀ ਲਾਈ

07:31 AM Feb 20, 2024 IST
ਗੁੱਡਵਿਲ ਸਕੂਲ ਵਿੱਚ ਕਲਾ ਕਿਰਤਾਂ ਦੀ ਪ੍ਰਦਰਸ਼ਨੀ ਲਾਈ
ਜੇਤੂ ਬੱਚਿਆਂ ਨੂੰ ਸਨਮਾਨਦੇ ਹੋਏ ਪ੍ਰਿੰਸੀਪਲ ਅਮਨਦੀਪ ਸਿੰਘ ਅਤੇ ਸਟਾਫ਼ ਮੈਂਬਰ।
Advertisement

ਪੱਤਰ ਪ੍ਰੇਰਕ
ਜੈਂਤੀਪੁਰ, 19 ਫਰਵਰੀ
ਗੁੱਡਵਿਲ ਇੰਟਰਨੈਸ਼ਨਲ ਸਕੂਲ ਢਡਿਆਲਾ ਨੱਤ ਵਿੱਚ ਸਕੂਲ ਦੇ ਸੋਭਾ ਸਿੰਘ ਚਿੱਤਰਕਾਰ ਆਰਟ ਕਲੱਬ ਵੱਲੋਂ ਪ੍ਰਦਰਸ਼ਨੀ ਲਾਈ ਗਈ, ਜਿਸ ਵਿੱਚ 170 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਕਲਾ ਕਿਰਤਾਂ ਦੀਆਂ ਤਿੰਨ ਸ਼੍ਰੇਣੀਆਂ ਹੈਂਡੀ ਕਰਾਫਟ, ਕਲੇਅ ਮੋਲਡਿੰਗ ਅਤੇ ਫਾਲਤੂ ਸਾਮਾਨ ਤੋਂ ਕਲਾ ਕਿਰਤਾਂ ਤਿਆਰ ਕਰਵਾ ਕੇ ਆਈਟਮਾਂ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਜੂਨੀਅਰ ਵਰਗ ਵਿੱਚ ‘ਵੰਡਰ ਫਰੌਮ ਵੇਸਟ’ ਮੁਕਾਬਲੇ ਵਿੱਚ ਮਨਕੀਰਤ ਕੌਰ, ਹਰਮਨਦੀਪ ਕੌਰ, ਅਤੇ ਸੂਰਜਦੀਪ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਕਲੇਅ ਮੋਲਡਿੰਗ ਵਿੱਚ ਅਗਮਜੋਤ ਸਿੰਘ ਤੇ ਹਿੰਮਤ ਸਿੰਘ, ਪੇਪਰ ਕਰਾਫਟ ਵਿੱਚ ਹਰਸਿਮਰਨਪ੍ਰੀਤ ਕੌਰ, ਅਨਹਦ ਸਿੰਘ ਅਤੇ ਮਹਿਕਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਸੀਨੀਅਰ ਵਰਗ ਵਿੱਚ ‘ਬੈਸਟ ਫਰੌਮ ਵੇਸਟ’ ਮੁਕਾਬਲੇ ਵਿੱਚ ਸਮਰ ਕੌਰ, ਕੁਲਨੂਰ ਕੌਰ ਅਤੇ ਸੁਖਚੈਨ ਸਿੰਘ, ਕਲੇਅ ਮੋਲਡਿੰਗ ਵਿੱਚ ਗੁਰਕੀਰਤ ਸਿੰਘ, ਪ੍ਰਭਦੀਪ ਕੌਰ ਅਤੇ ਅਭੀਜੋਤ ਸਿੰਘ, ਪੇਪਰ ਕਰਾਫਟ ਵਿੱਚ ਗੁਰਵਿੰਦਰ ਸਿੰਘ, ਜਸਮੀਤ ਕੌਰ ਅਤੇ ਏਕਨੂਰ ਕੌਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਰਹੇ। ਇਸ ਮੌਕੇ ਜੇਤੂ ਬੱਚਿਆਂ ਨੂੰ ਚੇਅਰਮੈਨ ਗੁਰਦਿਆਲ ਸਿੰਘ, ਡਾਇਰੈਕਟਰ ਪ੍ਰਿੰਸੀਪਲ ਗੁਰਬਿੰਦਰ ਕੌਰ, ਪ੍ਰਿੰਸੀਪਲ ਅਮਨਦੀਪ ਸਿੰਘ, ਕਲੱਬ ਇੰਚਾਰਜ ਜਸਬੀਰ ਕੌਰ ਅਤੇ ਰਮਨਦੀਪ ਕੌਰ ਨੇ ਸਨਮਾਨਿਤ ਕੀਤਾ।

Advertisement

Advertisement
Author Image

Advertisement
Advertisement
×