ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਹੀਦ ਭਗਤ ਸਿੰਘ ਕਾਲਜ ਵਿੱਚ ਪ੍ਰਦਰਸ਼ਨੀ ਲਾਈ

07:51 AM Mar 18, 2024 IST
ਸ਼ਹੀਦ ਭਗਤ ਸਿੰਘ ਕਾਲਜ ਕਾਲਾਂਵਾਲੀ ਵਿਚ ਲਾਈ ਗਈ ਪ੍ਰਦਸ਼ਰਨੀ ਦੀ ਝਲਕ।

ਪੱਤਰ ਪ੍ਰੇਰਕ
ਕਾਲਾਂਵਾਲੀ, 17 ਮਾਰਚ
ਇੱਥੋਂ ਦੀ ਔਢਾਂ ਰੋਡ ’ਤੇ ਸਥਿਤ ਸ਼ਹੀਦ ਭਗਤ ਸਿੰਘ ਕਾਲਜ ਵਿਖੇ ਡਰਾਫਟਸਮੈਨ ਸਿਵਲ, ਕੰਪਿਊਟਰ ਸਾਫਟਵੇਅਰ ਐਪਲੀਕੇਸ਼ਨ, ਫਿਟਰ, ਇਲੈਕਟ੍ਰੀਸ਼ੀਅਨ ਅਤੇ ਪੇਂਟਿੰਗ ਟਰੇਡਾਂ ਦੀ ਪ੍ਰਦਰਸ਼ਨੀ ਲਾਈ ਗਈ। ਇਸ ਪ੍ਰਦਰਸ਼ਨੀ ਵਿਚ ਸਮੂਹ ਟਰੇਡਾਂ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਪ੍ਰਾਜੈਕਟਾਂ ਨੂੰ ਬਹੁਤ ਹੀ ਖੂਬਸੂਰਤ ਅਤੇ ਆਕਰਸ਼ਕ ਤਰੀਕੇ ਨਾਲ ਪੇਸ਼ ਕੀਤਾ ਗਿਆ। ਕਾਲਜ ਦੇ ਸਮੂਹ ਟਰੇਡਾਂ ਦੇ ਪ੍ਰਾਜੈਕਟਾਂ ਦੀ ਪ੍ਰਦਰਸ਼ਨੀ ਸਮੂਹ ਟਰੇਡਾਂ ਦੇ ਇੰਚਾਰਜ ਦੀ ਦੇਖਰੇਖ ਹੇਠ ਲਾਈ ਗਈ। ਇਸ ਪ੍ਰੋਗਰਾਮ ਵਿੱਚ ਐਸ.ਬੀ.ਐਸ. ਕਾਲਜ ਆਫ਼ ਐਜੂਕੇਸ਼ਨ ਦੇ ਡਾਇਰੈਕਟਰ ਵਿਕਾਸ ਗਰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਸਰਕਾਰੀ ਆਈਟੀਆਈ ਔਢਾਂ ਦੇ ਪ੍ਰਿੰਸੀਪਲ ਅਨਿਲ ਕੁਮਾਰ, ਸੁਪਰਡੈਂਟ ਸੁਰਿੰਦਰ ਸ਼ਰਮਾ, ਇੰਸਟਰਕਟਰ ਨਵੀਨ ਕੁਮਾਰ, ਸੁਖਪ੍ਰੀਤ ਸਿੰਘ ਨੇ ਵਿਸ਼ੇਸ਼ ਰੂਪ ’ਚ ਸ਼ਮੂਲੀਅਤ ਕੀਤੀ। ਪ੍ਰਦਰਸ਼ਨੀ ’ਚ ਡਰਾਫਟਸਮੈਨ ਸਿਵਲ ਦੇ ਵਿਦਿਆਰਥੀਆਂ ਨੇ ਕਾਲਮ ਅਤੇ ਬੀਮ, ਬ੍ਰਿਜ ਅਤੇ ਹਾਈਡ੍ਰੌਲਿਕ ਪੰਪ ਬਾਰੇ ਪ੍ਰਦਰਸ਼ਨੀ, ਇਲੈਕਟ੍ਰੀਸ਼ੀਅਨ ਦੇ ਵਿਦਿਆਰਥੀਆਂ ਨੇ ਇਲੈਕਟ੍ਰੀਕਲ ਇੰਜਨੀਅਰਿੰਗ ਬਾਰੇ ਪ੍ਰਦਰਸ਼ਨ ਕੀਤਾ। ਕੰਪਿਊਟਰ ਸਾਫਟਵੇਅਰ ਐਪਲੀਕੇਸ਼ਨ ਦੇ ਵਿਦਿਆਰਥੀਆਂ ਨੇ ਨੈੱਟਵਰਕਿੰਗ, ਡਾਟਾ ਬੇਸ, ਹਿੰਦੀ ਅਤੇ ਅੰਗਰੇਜ਼ੀ ਟਾਈਪਿੰਗ ਅਤੇ ਵੈਬਪੇਜ-ਵੈਬਸਾਈਟ ਬਾਰੇ, ਫਿਟਰ ਬਿਜ਼ਨਸ ਦੇ ਵਿਦਿਆਰਥੀਆਂ ਨੇ ਵਪਾਰ ਨਾਲ ਸਬੰਧਤ ਨੌਕਰੀ ਬਾਰੇ ਪੇਂਟਿੰਗ ਦੇ ਵਿਦਿਆਰਥੀਆਂ ਨੇ ਇਤਿਹਾਸ ਤੇ ਦੇਸ਼ ਭਗਤਾਂ ਦੀਆਂ ਪੇਂਟਿੰਗਾਂ ਆਦਿ ਬਾਰੇ ਜਾਣਕਾਰੀ ਦੇਣ ਵਾਲੇ ਪ੍ਰੋਜੈਕਟ ਪ੍ਰਦਰਸ਼ਿਤ ਕੀਤੇ ਗਏ। ਇਸ ਮੌਕੇ ’ਤੇ ਸਰਕਾਰੀ ਆਈ.ਟੀ.ਆਈ. ਔਢਾਂ ਦੇ ਪ੍ਰਿੰਸੀਪਲ ਅਨਿਲ ਕੁਮਾਰ, ਸੁਪਰਡੈਂਟ ਸੁਰਿੰਦਰ ਸ਼ਰਮਾ, ਇੰਸਟਰਕਟਰ ਨਵੀਨ ਕੁਮਾਰ, ਸੁਖਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਕੁਝ ਨਵਾਂ ਸਿੱਖਣ ਅਤੇ ਕਰਨ ਬਾਰੇ ਜਾਣਕਾਰੀ ਮਿਲਦੀ ਹੈ। ਇਸ ਮੌਕੇ ਇੰਸਟਰਕਟਰ ਰਾਕੇਸ਼ ਕੁਮਾਰ, ਵਿਕਾਸ ਵਾਲੀਆ, ਚੰਦਰ ਸ਼ੇਖਰ, ਦਿਵਿਆ, ਨਰਸੀ ਕੁਮਾਰ, ਦੀਪਕ ਕੁਮਾਰ, ਸੁਨੀਲ ਕੁਮਾਰ, ਸੰਗੀਤਾ ਸਮੇਤ ਬਹੁਤ ਸਾਰੇ ਸਟਾਫ਼ ਮੈਂਬਰ ਹਾਜ਼ਰ ਸਨ।

Advertisement

Advertisement