ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਵਿਆਉਣਯੋਗ ਊਰਜਾ ਦੇ ਸਰੋਤਾਂ ਬਾਰੇ ਪ੍ਰਦਰਸ਼ਨੀ ਲਗਾਈ

08:21 AM Apr 17, 2024 IST
ਊਰਜਾ ਸਰੋਤਾਂ ਬਾਰੇ ਡਾਕ ਟਿਕਟਾਂ ਦੀ ਪ੍ਰਦਰਸ਼ਨੀ ਮੌਕੇ ਹਾਜ਼ਰ ਸ਼ਖ਼ਸੀਅਤਾਂ।

ਖੇਤਰੀ ਪ੍ਰਤੀਨਿਧ
ਲੁਧਿਆਣਾ, 16 ਅਪਰੈਲ
ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਅਤੇ ਤਕਨਾਲੋਜੀ ਕਾਲਜ ਵਿਚ ਨਵਿਆਉਣਯੋਗ ਸਰੋਤਾਂ ਬਾਰੇ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ। ਇਸ ਦਾ ਉਦਘਾਟਨ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਕੀਤਾ। ਇਸ ਪ੍ਰਦਰਸ਼ਨੀ ਨੂੰ ਤੋਹਫੇ ਵਜੋਂ ਲੁਧਿਆਣਾ ਦੇ ਮਸ਼ਹੂਰ ਡਾਕ ਟਿਕਟ ਸੰਗ੍ਰਹਿ ਕਰਨ ਵਾਲੇ ਸਵਰਗੀ ਐੱਸ ਸੀ ਜੈਨ ਵੱਲੋਂ ਭੇਟ ਕੀਤਾ ਗਿਆ ਹੈ। ਇਸ ਪ੍ਰਦਰਸ਼ਨੀ ਵਿਚ ਮੁੜ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਡਾਕ ਟਿਕਟਾਂ ’ਤੇ ਪ੍ਰਦਰਸ਼ਿਤ ਕੀਤਾ ਗਿਆ ਹੈ ਜੋ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੇ ਜਾਰੀ ਕੀਤੀਆਂ ਹਨ। ਡਾ. ਮਨਜੀਤ ਸਿੰਘ ਨੇ ਕਿਹਾ ਕਿ ਡਾਕ ਟਿਕਟਾਂ ਰਾਹੀਂ ਬਹੁਤ ਲੰਮਾ ਸਮਾਂ ਜਾਗਰੂਕਤਾ ਦਾ ਪਸਾਰ ਹੁੰਦਾ ਰਿਹਾ ਹੈ। ਚਿੱਠੀਆਂ ਪਹੁੰਚਾਉਣ ਦੇ ਨਾਲ- ਨਾਲ ਡਾਕ ਟਿਕਟਾਂ ਰਾਹੀਂ ਮਹੱਤਵਪੂਰਨ ਸੁਨੇਹੇ ਆਮ ਲੋਕਾਂ ਤੱਕ ਪਹੁੰਚਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁੜ ਨਵਿਆਉਣਯੋਗ ਊਰਜਾ ਸਬੰਧੀ ਇਨ੍ਹਾਂ ਡਾਕ ਟਿਕਟਾਂ ਦਾ ਸੰਗ੍ਰਹਿ ਦੇਖਣ ਵਾਲਿਆਂ ਨੂੰ ਊਰਜਾ ਸਬੰਧੀ ਨਵੇਂ ਪੱਖਾਂ ਤੋਂ ਜਾਣੂ ਕਰਵਾਏਗਾ। ਇਸ ਮੌਕੇ ਸਿਫਟ ਦੇ ਪ੍ਰਾਜੈਕਟ ਕੋਆਰਡੀਨੇਟਰ ਡਾ. ਰਾਕੇਸ਼ ਸ਼ਾਰਦਾ ਅਤੇ ਲੁਧਿਆਣਾ ਡਾਕ ਟਿਕਟ ਸੰਗ੍ਰਹਿ ਕਲੱਬ ਦੇ ਮੈਂਬਰ ਵੀ ਮੌਜੂਦ ਸਨ।

Advertisement

Advertisement
Advertisement