ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਾਰਤ ਤੇ ਮੰਗੋਲੀਆ ਦੀਆਂ ਫੌਜਾਂ ਵਿਚਾਲੇ ਮਸ਼ਕਾਂ ਅੱਜ ਤੋਂ

10:08 AM Jul 17, 2023 IST

ਨਵੀਂ ਦਿੱਲੀ, 16 ਜੁਲਾਈ
ਭਾਰਤ ਅਤੇ ਮੰਗੋਲੀਆ ਦੇ ਜਵਾਨ ਉਲਾਂਬਾਤਰ ਵਿੱਚ 17 ਤੋਂ 31 ਜੁਲਾਈ ਤੱਕ 15ਵੀਂਆਂ ਦੁਵੱਲੀਆਂ ਫੌਜੀ ਮਸ਼ਕਾਂ ਵਿੱਚ ਹਿੱਸਾ ਲੈਣਗੇ, ਜਿਸ ਦਾ ਉਦੇਸ਼ ਵਧੀਆ ਅਭਿਆਸ ਦਾ ਤਬਾਦਲਾ ਅਤੇ ਅੰਤਰ-ਕਾਰਜਸ਼ੀਲਤਾ ਵਿਕਸਿਤ ਕਰਨਾ ਹੈ। ਰੱਖਿਆ ਮੰਤਰਾਲੇ ਨੇ ਅੱਜ ਇਹ ਜਾਣਕਾਰੀ ਦਿੱਤੀ। ਮੰਤਰਾਲੇ ਵੱਲੋਂ ਇੱਕ ਬਿਆਨ ’ਚ ਕਿਹਾ ਗਿਆ ਕਿ ‘ਨੋਮੈਡਿਕ ਐਲੀਫੈਂਟ-23’ ਅਭਿਆਸ ਵਿੱਚ ਹਿੱਸਾ ਲੈਣ ਲਈ ਭਾਰਤੀ ਫੌਜ ਦੇ 45 ਜਵਾਨਾਂ ਦਾ ਦਲ ਭਾਰਤੀ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਅੱਜ ਉਲਾਂਬਾਤਰ ਪਹੁੰਚ ਗਿਆ ਹੈ। ਬਿਆਨ ਮੁਤਾਬਕ, ‘‘ਇਨ੍ਹਾਂ ਮਸ਼ਕਾਂ ਦਾ ਉਦੇਸ਼ ਹਾਂ-ਪੱਖੀ ਫ਼ੌਜੀ ਸਬੰਧ ਬਣਾਉਣਾ, ਵਧੀਆ ਅਭਿਆਸ ਦਾ ਅਦਾਨ-ਪ੍ਰਦਾਨ, ਦੋਵਾਂ ਫੌਜਾਂ ਵਿਚਾਲੇ ਅੰਤਰ-ਕਾਰਜਸ਼ੀਲਤਾ, ਸਾਜ਼ਗਾਰ ਮਾਹੌਲ, ਮੇਲਜੋਲ ਅਤੇ ਦੋਸਤੀ ਪੈਦਾ ਕਰਨਾ ਹੈ।’’ ਮੰਤਰਾਲੇ ਨੇ ਦੱਸਿਆ ਕਿ ਇਸ ਅਭਿਆਸ ਵਿੱਚ ਮੰਗੋਲੀਅਨ ਹਥਿਆਰਬੰਦ ਬਲਾਂ ਦੀ ਯੂਨਿਟ 084 ਅਤੇ ਭਾਰਤੀ ਫੌਜ ਦੀ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਰੈਜੀਮੈਂਟ ਦੇ ਜਵਾਨ ਹਿੱਸਾ ਲੈਣਗੇ। -ਪੀਟੀਆਈ

Advertisement

Advertisement
Tags :
ਦੀਆਂਫੌਜਾਭਾਰਤ:ਮਸ਼ਕਾਂਮੰਗੋਲੀਆਵਿਚਾਲੇ
Advertisement