ਅੱਧ-ਪੱਕੇ ਤੇ ਭੂਰੇ ਚੌਲਾਂ ਨੂੰ ਬਰਾਮਦ ਕਰ ਤੋਂ ਛੋਟ
07:43 AM Oct 24, 2024 IST
ਨਵੀਂ ਦਿੱਲੀ: ਸਰਕਾਰ ਨੇ ਅਧਪੱਕੇ ਚੌਲਾਂ ਅਤੇ ਭੂਰੇ ਚੌਲਾਂ (ਬਰਾਊਨ ਰਾਈਸ) ਨੂੰ ਬਰਾਮਦ ਕਰ ਤੋਂ ਛੋਟ ਦੇ ਦਿੱਤੀ ਹੈ। ਵਿੱਤ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਅੱਧਪੱਕੇ ਚੌਲ, ਭੂਰੇ ਚੌਲ ਅਤੇ ਝੋਨੇ ’ਤੇ ਬਰਾਮਦ ਡਿਊਟੀ ਦਸ ਫੀਸਦ ਤੋਂ ਘਟਾ ਕੇ ‘ਸਿਫ਼ਰ’ ਕਰ ਦਿੱਤੀ ਗਈ ਹੈ। ਇਹ ਛੋਟ 22 ਅਕਤੂਬਰ ਤੋਂ ਲਾਗੂ ਹੋ ਗਈ ਹੈ। ਸੂਤਰਾਂ ਨੇ ਦੱਸਿਆ ਕਿ ਇਸ ਛੋਟ ਨੂੰ ਚੋਣ ਕਮਿਸ਼ਨ ਦੀ ਮਨਜ਼ੂਰੀ ਮਿਲ ਗਈ ਹੈ, ਸ਼ਰਤ ਹੈ ਕਿ ਇਸ ਤੋਂ ਕੋਈ ਸਿਆਸੀ ਲਾਹਾ ਨਾ ਲਿਆ ਜਾਵੇ। ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਅਗਲੇ ਮਹੀਨੇ ਚੋਣਾਂ ਹੋਣ ਵਾਲੀਆਂ ਹਨ। ਸਰਕਾਰ ਨੇ ਪਿਛਲੇ ਮਹੀਨੇ ਗ਼ੈਰ-ਬਾਸਮਤੀ ਸਫੈਦ ਚੌਲ ਨੂੰ ਬਰਾਮਦ ਚੁੰਗੀ ਤੋਂ ਛੋਟ ਦੇ ਦਿੱਤੀ ਸੀ। ਇਸ ਤੋਂ ਇਲਾਵਾ ਅਧਪੱਕੇ ਚੌਲ, ਭੂਰੇ ਚੌਲ ਅਤੇ ਝੋਨੇ ’ਤੇ ਵੀ ਬਰਾਮਦ ਕਰ 20 ਫੀਸਦੀ ਤੋਂ ਘਟਾ ਕੇ 10 ਫੀਸਦ ਕਰ ਦਿੱਤਾ ਸੀ। ਉਧਰ, ਬਰਾਮਦ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਬਾਸਮਤੀ ਚੌਲਾਂ ਦਾ ਘੱਟੋ-ਘੱਟ ਬਰਾਮਦ ਮੁੱਲ ਵੀ ਖਤਮ ਕਰ ਦਿੱਤਾ ਗਿਆ ਹੈ। -ਪੀਟੀਆਈ
Advertisement
Advertisement