ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਿਵੇਕਲੀ ਪਹਿਲ: ਉੱਦਮੀ ਨੌਜਵਾਨਾਂ ਨੇ ਨਵੇਂ ਵੋਟਰਾਂ ਤੋਂ ਸਕੂਲ ’ਚ ਲਗਵਾਏ ਪੌਦੇ

10:51 AM Jun 02, 2024 IST
ਪਿੰਡ ਰੱਤੀਆਂ ਵਿੱਚ ਵੋਟਿੰਗ ਤੋਂ ਪਹਿਲਾਂ ਪੌਦਾ ਲਾਉਂਦੇ ਹੋਏ ਨਵੇਂ ਵੋਟਰ।

ਮਹਿੰਦਰ ਸਿੰਘ ਰੱਤੀਆਂ
ਮੋਗਾ, 1 ਜੂਨ
ਸੂਬੇ ਵਿੱਚ ਅੱਜ ਲੋਕ ਸਭਾ ਚੋਣਾਂ ਲਈ ਵੋਟਾਂ ਪਈਆਂ। ਪਿੰਡ ਰੱਤੀਆਂ ਵਿੱਚ ਜਿਥੇ ਗਰਮੀ ਵਿੱਚ ਲੋਕ ਆਪਸੀ ਪਿਆਰ ਬਣਾ ਕੇ ਵੋਟਾਂ ਪਾਉਣ ਨੂੰ ਤਰਜੀਹ ਦੇ ਰਹੇ ਹਨ ਉਥੇ ਪਿੰਡ ਦੇ ਉਦਮੀ ਨੌਜਵਾਨਾਂ ਨੇ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਵੋਟਰਾਂ ਤੋਂ ਸਕੂਲ ’ਚ ਛਾਂਦਾਰ ਪੌਦੇ ਲਗਵਾਏ ਅਤੇ ਵੋਟਿੰਗ ਸ਼ੁਰੂ ਕਰਵਾਈ।
ਸਮਾਜ ਸੇਵੀ ਤੇ ਪਿੰਡ ਦੇ ਨੰਬਰਦਾਰ ਸੋਮ ਸਿੰਘ ਰਾਠੌਰ ਨੇ ਕਿਹਾ ਕਿ ਪਾਣੀ ਦਾ ਹੋ ਰਿਹਾ ਨੀਵਾਂ ਪੱਧਰ, ਪੌਦਿਆਂ ਤੇ ਰੁੱਖਾਂ ਦੀ ਨਿਰੰਤਰ ਕਟਾਈ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਦੂਸ਼ਿਤ ਵਾਤਾਵਰਨ ਅਤੇ ਪਾਣੀ ਕਿਸੇ ਵੀ ਸੱਭਿਅਤਾ ਦਾ ਖਾਤਮਾ ਕਰ ਸਕਦਾ ਹੈ। ਵਾਤਾਵਰਨ ਦੀ ਸ਼ੁਧਤਾ ਲਈ ਵੱਧ ਤੋਂ ਵੱਧ ਬੂਟੇ ਲਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਤਾਂ ਜੋ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ। ਪੰਜਾਬ ਟੂਰਜ਼ਿਮ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਤੇ ਐੱਸਜੀਪੀਸੀ ਮੈਂਬਰ ਤਰਸੇਮ ਸਿੰਘ ਰੱਤੀਆਂ ਨੇ ਕਿਹਾ ਕਿ ਦਿਨੋ-ਦਿਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ। ਸਾਨੂੰ ਆਪਣੀ ਕੋਸ਼ਿਸ ਅਤੇ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਪਿੰਡ ਠੱਠੀ ਭਾਈ (ਬਾਘਾਪੁਰਾਣਾ) ਵਿਖੇ ਵੀ ਪਲਾਸਟਿਕ ਮੁਕਤ ਗਰੀਨ ਬੂਥ ਬਣਾਇਆ ਗਿਆ ਹੈ। ਵੋਟਰਾਂ ਨੂੰ ਗੱਤੇ ਦੇ ਮਟੀਰੀਅਲ ਤੋਂ ਤਿਆਰ ਬੈਜ ਲਾਏ ਗਏ ਅਤੇ ਸਕੂਲ ਦੀ ਦਿੱਖ ਸੁਧਾਰਨ ਲਈ ਉਚੇਚੇ ਯਤਨ ਕੀਤੇ ਗਏ ਹਨ। ਸਕੂਲ ਦੇ ਆਸ-ਪਾਸ ਪਏ ਫਾਲਤੂ ਮਟੀਰੀਅਲ ਨੂੰ ਚੁਕਵਾਇਆ ਗਿਆ ਹੈ। ਪੋਲਿੰਗ ਬੂਥ ਅੰਦਰ ਗੁਬਾਰਿਆਂ ਦੀ ਵਿਸ਼ੇਸ਼ ਸਜਾਵਟ ਕਰਕੇ ਰੰਗੋਲੀ ਬਣਾਕੇ ਵੋਟਰਾਂ ਨੂੰ ਹਰਾ ਭਰਾ ਪੰਜਾਬ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ।

Advertisement

Advertisement
Advertisement