For the best experience, open
https://m.punjabitribuneonline.com
on your mobile browser.
Advertisement

ਪੁਰਾਣੇ ਬੱਸ ਅੱਡੇ ’ਚ ਮੁੜ ਪਰਤਣਗੀਆਂ ਰੌਣਕਾਂ

08:59 AM Mar 03, 2024 IST
ਪੁਰਾਣੇ ਬੱਸ ਅੱਡੇ ’ਚ ਮੁੜ ਪਰਤਣਗੀਆਂ ਰੌਣਕਾਂ
ਪੀਆਰਟੀਸੀ ਦੇ ਚੇਅਰਮੈਨ ਰਣਜੋਧ ਹਡਾਣਾ, ਵਿਧਾਇਕ ਅਜੀਤਪਾਲ ਕੋਹਲੀ ਅਤੇ ਹੋਰ ਪੁਰਾਣੇ ਬੱਸ ਅੱਡੇ ਦਾ ਦੌਰਾ ਕਰਦੇ ਹੋਏ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 2 ਮਾਰਚ
ਇੱਥੇ ਰਾਜਪੁਰਾ ਰੋਡ ’ਤੇ ਬਣੇ ਨਵੇਂ ਬੱਸ ਅੱਡੇ ਕਰ ਕੇ ਬੰਦ ਹੋਏ ਪਟਿਆਲਾ ਸ਼ਹਿਰ ਵਿਚਲੇ ਪੁਰਾਣੇ ਬੱਸ ਅੱਡਾ ਨੂੰ ਇੱਕ ਵਾਰ ਮੁੜ ਚਾਲੂ ਕੀਤਾ ਜਾ ਰਿਹਾ ਹੈ। ਇਸ ਤਹਿਤ ਇੱਥੇ ਨਾ ਸਿਰਫ਼ ਰੌਣਕਾਂ ਪਰਤਣਗੀਆਂ ਬਲਕਿ ਇਹ ਬੱਸ ਅੱਡਾ ਬੰਦ ਹੋਣ ਕਾਰਨ ਵਿੱਤੀ ਤੌਰ ’ਤੇ ਪਸੀਜੇ ਗਏ ਦੁਕਾਨਦਾਰਾਂ ਅਤੇ ਹੋਰਾਂ ਨੂੰ ਵਿੱਤੀ ਲਾਭ ਵੀ ਪੁੱਜੇਗਾ। ਇਸ ਸਬੰਧੀ ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਰਣਜੋਧ ਸਿੰਘ ਹਡਾਣਾ ਨੇ ਅਧਿਕਾਰੀਆਂ ਨੂੰ ਨਾਲ ਲੈ ਕੇ ਪੁਰਾਣੇ ਬੱਸ ਅੱਡੇ ਦਾ ਦੌਰਾ ਕੀਤਾ। ਲੋਕਾਂ ਦੀ ਮੰਗ ’ਤੇ ਸ੍ਰੀ ਕੋਹਲੀ ਅਤੇ ਹਡਾਣਾ ਵੱੱਲੋਂ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ਼ ਇਸ ਸਬੰਧੀ ਮਾਮਲਾ ਉਠਾਇਆ ਜਿਨ੍ਹਾਂ ਨੇ ਇਸ ਬੱਸ ਅੱਡ ਨੂੰ ਮੁੜ ਤੋਂ ਚਾਲੂ ਕਰਨ ਦੇ ਫੈਸਲਾ ਲਿਆ ਹੈ।
ਚੇਅਰਮੈਨ ਹਡਾਣਾ ਤੇ ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਪੁਰਾਣੇ ਬੱਸ ਅੱਡੇ ਦੇ ਇੱਥੋਂ ਬਦਲ ਕੇ ਨਵੀਂ ਜਗ੍ਹਾ ਜਾਣ ਨਾਲ ਸ਼ਹਿਰ ਦੇ ਸਥਾਨਕ ਲੋਕਾਂ ਸਮੇਤ ਨੇੜਲੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਖਾਸ ਕਰਕੇ ਇਸ ਬੱਸ ਅੱਡੇ ਦੇ ਇਰਦ ਗਿਰਦ ਦਹਾਕਿਆਂ ਤੋਂ ਕਾਰੋਬਾਰ ਕਰਦੇ ਆ ਰਹੇ ਦੁਕਾਨਦਾਰਾਂ ਅਤੇ ਹੋਰਾਂ ਨੂੰ ਹੋਰ ਵੀ ਡਾਢੀ ਮੁਸ਼ਕਲ ਪੇਸ਼ ਆ ਰਹੀ ਸੀ। ਇਸ ਤਰ੍ਹਾਂ ਇਸ ਪੁਰਾਣੇ ਬੱਸ ਅੱਡਾ ਮੁੜ ਚਾਲੂ ਹੋਣ ਨਾਲ ਜਿੱਥੇ ਅਨੇਕਾਂ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਹੀ ਸਕੂਲੀ ਵਿਦਿਆਰਥੀ, ਆਮ ਲੋਕਾਂ ਨੂੰ ਵੀ ਸਫਰ ਕਰਨ ਵਿੱਚ ਆਸਾਨ ਹੋਵੇਗਾ। ਚੇਅਰਮੈਨ ਹਡਾਣਾ ਦੇ ਦੱਸਣ ਮੁਤਾਬਿਕ ਇਸ ਬੱਸ ਅੱਡੇ ਵਿੱਚ ਜਲਦ ਹੀ ਇਲੈਕਟਰੀਕਲ ਬੱਸਾਂ ਵੀ ਚਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਬੱਸ ਅੱਡੇ ਨਾਲ ਸੈਕਟਰੀਏਟ, ਰਾਜਿੰਦਰਾ ਹਸਪਤਾਲ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਕਾਲੀ ਦੇਵੀ ਮੰਦਿਰ ਸਮੇਤ ਹੋਰ ਧਾਰਮਿਕ ਅਸਥਾਨਾ ਆਦਿ ਸਥਾਨਾ ’ਤੇ ਜਾਣ ਲਈ ਲੋਕਾਂ ਦਾ ਆਸਾਨ ਹੋਵੋਗਾ।

Advertisement

ਸ਼ੁਰੂ ਵਿੱਚ 25 ਬੱਸਾਂ ਚਲਾਈਆਂ ਜਾਣਗੀਆਂ

ਚੇਅਰਮੈਨ ਰਣਜੋਧ ਹਡਾਣਾ ਨੇ ਕਿਹਾ ਕਿ ਸ਼ੁਰੂਆਤੀ ਦੌਰ ਵਿੱਚ ਪੀਆਰਟੀਸੀ ਵੱਲੋਂ ਇਸ ਬੱਸ ਅੱਡੇ ਵਿੱਚ 25 ਬੱਸਾਂ ਚਲਾਈਆਂ ਜਾਣਗੀਆਂ। ਪਹਿਲੇ ਗੇੜ ਦੀਆਂ 25 ਬੱਸਾਂ ਵਿੱਚ ਪਟਿਆਲਾ ਤੋਂ ਸਮਾਣਾ 10, ਪਟਿਆਲਾ ਤੋਂ ਨਾਭਾ ਲਈ 10 ਬੱਸਾਂ, ਪਟਿਆਲਾ ਤੋਂ ਘਨੌਰ 5 ਬੱਸਾਂ ਅਤੇ ਦੂਜੇ ਗੇੜ ਦੀਆਂ ਬੱਸਾਂ ਵਿੱਚ ਪਟਿਆਲਾ ਤੋਂ ਚੀਕਾ, ਪਟਿਆਲਾ ਤੋਂ ਘੜਾਮ ਅਤੇ ਦੇਵੀਗੜ ਅਤੇ ਪਟਿਆਲਾ ਤੋਂ ਰਾਜਪੁਰਾ ਸ਼ਾਮਲ ਹੋਵੇਗਾ।

Advertisement

Advertisement
Author Image

Advertisement