ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿਟੀ ਬਿਊਟੀਫੁੱਲ ਵਾਸੀਆਂ ਵਿੱਚ ਦਸਹਿਰੇ ਲਈ ਉਤਸ਼ਾਹ

06:27 AM Oct 10, 2024 IST
ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਸਨਾਤਨ ਧਰਮ ਦਸਹਿਰਾ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ।

ਮੁਕੇਸ਼ ਕੁਮਾਰ
ਚੰਡੀਗੜ੍ਹ, 9 ਅਕਤੂਬਰ
ਦਸਹਿਰੇ ਦੇ ਤਿਉਹਾਰ ਲਈ ਸਿਟੀ ਬਿਊਟੀਫੁਲ ਚੰਡੀਗੜ੍ਹ ’ਚ ਉਤਸ਼ਾਹ ਵਾਲਾ ਮਾਹੌਲ ਹੈ। ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਦਸਹਿਰੇ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਸੈਕਟਰ-46 ਸਥਿਤ ਦਸਹਿਰਾ ਗਰਾਊਂਡ ਵਿੱਚ ਕਰਵਾਏ ਜਾ ਰਹੇ ਸਮਾਗਮ ਸਬੰਧੀ ਅੱਜ ਇੱਥੇ ਸੈਕਟਰ-46 ਸਥਿਤ ਸਨਾਤਨ ਧਰਮ ਮੰਦਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਦੇ ਪੈਟਰਨ-ਕਮ-ਚੇਅਰਮੈਨ ਜਤਿੰਦਰ ਭਾਟੀਆ, ਪ੍ਰਧਾਨ ਨਰਿੰਦਰ ਭਾਟੀਆ ਅਤੇ ਜਨਰਲ ਸਕੱਤਰ ਸੁਸ਼ੀਲ ਸੋਫ਼ਤ ਆਦਿ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ 27ਵੇਂ ਸਮਾਗਮ ਵਿੱਚ ਇਸ ਵਾਰ ਸੋਨੇ ਦੀ ਲੰਕਾ ਦਹਿਨ ਦੇ ਨਾਲ-ਨਾਲ ਰਥ ’ਤੇ ਸਵਾਰ ਰਾਵਣ ਦੇ ਪੁਤਲੇ ਦੀ ਘੁੰਮਦੀ ਹੋਈ ਗਰਦਨ ਅਤੇ ਸਟੇਜ ਤੋਂ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲੇ ਨੂੰ ਰਿਮੋਟ ਰਾਹੀਂ ਅਗਨੀ ਭੇਟ ਕਰਨਾ ਤੇ ਰਾਵਣ ਦੀ ਅੰਮ੍ਰਿਤ ਕੁੰਡ ਦੀ ਧਾਰਾ ਖਿੱਚ ਦਾ ਕੇਂਦਰ ਹੋਵੇਗਾ।
ਜਤਿੰਦਰ ਭਾਟੀਆ ਨੇ ਦੱਸਿਆ ਕਿ ਇਸ ਵਾਰ ਵੀ ਚੰਡੀਗੜ੍ਹ ਵਿੱਚ ਰਾਵਨ ਦਾ 101 ਫੁੱਟ, ਮੇਘਨਾਦ ਦਾ ਪੁਤਲਾ 95 ਫੁੱਟ ਤੇ ਕੁੰਭਕਰਨ ਦਾ 90 ਫੁੱਟ ਉੱਚਾ ਪੁਤਲਾ ਫੂਕਿਆ ਜਾਵੇਗਾ। ਦਸਹਿਰਾ ਕਮੇਟੀ ਵੱਲੋਂ ‘ਚੰਡੀਗੜ੍ਹ ਰਤਨ ਐਵਾਰਡ’ ਦੇ ਹਿੱਸੇ ਵਜੋਂ ਇਸ ਸਾਲ ਡਾਇਰੈਕਟਰ ਹਾਇਰ ਐਜੂਕੇਸ਼ਨ ਯੂਟੀ ਚੰਡੀਗੜ੍ਹ ਰੁਬਿੰਦਰ ਸਿੰਘ ਬਰਾੜ, ਫੈੱਡਰੇਸ਼ਨ ਆਫ ਸੈਕਟਰ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਤੇ ਸਮਾਜ ਸੇਵੀ ਬਲਜਿੰਦਰ ਸਿੰਘ ਬਿੱਟੂ ਤੇ ਫੋਰਟਿਸ ਹਸਪਤਾਲ ਮੁਹਾਲੀ ਦੇ ਜਨਰਲ ਸਰਜਨ ਡਾ. ਅਤੁਲ ਸ਼ਰਮਾ ਜੋਸ਼ੀ ਨੂੰ ਸ਼ਲਾਘਾਯੋਗ ਕਾਰਜਾਂ ਲਈ ‘ਚੰਡੀਗੜ੍ਹ ਰਤਨ’ ਐਵਾਰਡ ਨਾਲ ਸਨਮਾਨਿਆ ਜਾਵੇਗਾ।

Advertisement

ਨੌਜਵਾਨਾਂ ਵੱਲੋਂ ਪੁਤਲਿਆਂ ਨੂੰ ਅੱਗ ਲਾਉਣ ਦੀ ਕੋਸ਼ਿਸ਼

ਦਸਹਿਰਾ ਗਰਾਊਂਡ ਵਿੱਚ ਰਾਤ ਕਰੀਬ 10 ਵਜੇ ਸ਼ਰਾਰਤੀ ਅਨਸਰਾਂ ਨੇ ਇੱਥੇ ਖੜ੍ਹੇ ਪੁਤਲਿਆਂ ਨੂੰ ਆਤਿਸ਼ਬਾਜ਼ੀ ਨਾਲ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਸਨਾਤਨ ਧਰਮ ਦਸਹਿਰਾ ਕਮੇਟੀ ਦੇ ਪ੍ਰਧਾਨ ਜਤਿੰਦਰ ਭਾਟੀਆ ਨੇ ਦੱਸਿਆ ਕਿ ਆਲੇ-ਦੁਆਲੇ ਜਾਂਚ ਕਰਨ ’ਤੇ ਪਤਾ ਲੱਗਿਆ ਕਿ ਉਥੇ ਪੰਜ ਲੜਕੇ ਆਏ ਸਨ ਜਿਨ੍ਹਾਂ ਨੇ ਆਤਿਸ਼ਬਾਜ਼ੀ ਚਲਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਉਥੇ ਤਾਇਨਾਤ ਸੁਰੱਖਿਆ ਕਰਮਚਾਰੀ ਨੇ ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਫ਼ਰਾਰ ਹੋ ਗਏ। ਸੂਚਨਾ ਮਿਲਣ ਮਗਰੋਂ ਪੁਲੀਸ ਨੇ ਸ਼ਰਾਰਤੀ ਅਨਸਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Advertisement
Advertisement