For the best experience, open
https://m.punjabitribuneonline.com
on your mobile browser.
Advertisement

‘ਆਪ’ ਵੱਲੋਂ ਹੈਪੀ ਰਾਣੀਆਂ ਨੂੰ ਟਿਕਟ ਦਿੱਤੇ ਜਾਣ ’ਤੇ ਵਰਕਰਾਂ ’ਚ ਉਤਸ਼ਾਹ

09:09 AM Sep 10, 2024 IST
‘ਆਪ’ ਵੱਲੋਂ ਹੈਪੀ ਰਾਣੀਆਂ ਨੂੰ ਟਿਕਟ ਦਿੱਤੇ ਜਾਣ ’ਤੇ ਵਰਕਰਾਂ ’ਚ ਉਤਸ਼ਾਹ
Advertisement

ਨਿੱਜੀ ਪੱਤਰ ਪ੍ਰੇਰਕ
ਸਿਰਸਾ, 9 ਸਤੰਬਰ
‘ਆਪ’ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ’ਚ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਹੈਪੀ ਰਾਣੀਆਂ ਨੂੰ ਟਿਕਟ ਦਿੱਤੀ ਗਈ ਹੈ। ਹੈਪੀ ਰਾਣੀਆਂ ਨੂੰ ਉਮੀਦਵਾਰ ਬਣਾਏ ਜਾਣ ਮਗਰੋਂ ਆਪ ਵਰਕਰਾਂ ’ਚ ਭਾਰੀ ਉਤਸ਼ਾਹ ਹੈ। ਆਪ ਵੱਲੋਂ ਪਹਿਲੀ ਸੂਚੀ ’ਚ ਹੈਪੀ ਰਾਣੀਆਂ ਨੂੰ ਰਾਣੀਆਂ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਮਗਰੋਂ ਵਰਕਰਾਂ ’ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਟਿਕਟ ਮਿਲਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੈਪੀ ਰਾਣੀਆਂ ਨੇ ਕਿਹਾ ਕਿ ਆਪ ਨੇ ਇਕ ਕਿਸਾਨ ਪਰਿਵਾਰ ਦੇ ਬੱਚੇ ਨੂੰ ਟਿਕਟ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਲੋਕਾਂ ਦੇ ਹੱਕਾਂ ਲਈ ਪਹਿਲਾਂ ਵੀ ਸੰਘਰਸ਼ ਕਰ ਰਹੇ ਹਨ ਤੇ ਅਗੇ ਵੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਮੁੱਦਿਆਂ ਨੂੰ ਜੋਰਸ਼ੋਰ ਨਾਲ ਵਿਧਾਨ ਸਭਾ ’ਚ ਚੁੱਕਣ ਦਾ ਕੰਮ ਕਰਨਗੇ।

Advertisement
Advertisement
Author Image

Advertisement