ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਬਕਾਰੀ ਘੁਟਾਲਾ: ਅਦਾਲਤ ਨੇ ਵਿਨੋਦ ਚੌਹਾਨ ਨੂੰ 7 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ

10:21 AM May 05, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਮਈ
ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਆਬਕਾਰੀ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫਤਾਰ ਕੀਤੇ ਗਏ 18ਵੇਂ ਮੁਲਜ਼ਮ ਵਿਨੋਦ ਚੌਹਾਨ ਨੂੰ 7 ਮਈ ਤੱਕ ਏਜੰਸੀ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਈਡੀ ਮੁਤਾਬਕ ਚੌਹਾਨ ਨੇ ਹਵਾਲਾ ਰੂਟ ਰਾਹੀਂ ਆਮ ਆਦਮੀ ਪਾਰਟੀ ਲਈ ਪੈਸੇ ਟਰਾਂਸਫਰ ਕੀਤੇ ਸਨ। ਕੇਂਦਰੀ ਏਜੰਸੀ ਨੇ ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਨੂੰ ਦੱਸਿਆ ਕਿ ਚੌਹਾਨ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਆ ਸੀ। ਉਹ ਭਾਰਤ ਰਾਸ਼ਟਰ ਸਮਿਤੀ ਦੇ ਨੇਤਾ (ਬੀਆਰਐੱਸ) ਕੇ ਕਵਿਤਾ ਅਤੇ ਕੁਝ ‘ਆਪ’ ਨੇਤਾਵਾਂ ਵਰਗੇ ਵੱਡੇ ਸਾਜ਼ਿਸ਼ਕਾਰਾਂ ਦੇ ਸੰਪਰਕ ’ਚ ਸੀ। ਈਡੀ ਦੇ ਵਕੀਲ ਜ਼ੋਹੇਬ ਹੁਸੈਨ ਨੇ ਕਿਹਾ ਕਿ ਚੌਹਾਨ ਦੇ ਦਫ਼ਤਰ ਦੀ ਤਲਾਸ਼ੀ ਲਈ ਗਈ ਹੈ, ਜਿਥੋਂ 1 ਕਰੋੜ 6 ਲੱਖ ਰੁਪਏ ਜ਼ਬਤ ਕੀਤੇ ਗਏ ਹਨ। ਚੌਹਾਨ ਪੈਸਿਆਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਿਆ। ਏਜੰਸੀ ਨੇ ਦੋਸ਼ ਲਾਇਆ ਕਿ ਚੌਹਾਨ 25.5 ਕਰੋੜ ਰੁਪਏ ਤਬਦੀਲ ਕਰਨ ਵਿੱਚ ਵੀ ਸ਼ਾਮਲ ਸੀ. ਏਜੰਸੀ ਨੇ ਕੇਸ ਸਬੰਧੀ ਹੋਰ ਜਾਣਕਾਰੀ ਪਤਾ ਲਗਾਉਣ ਲਈ ਉਸ ਦੀ ਹਿਰਾਸਤ ਦੀ ਮੰਗ ਕੀਤੀ।
ਈਡੀ ਦਾ ਵਿਰੋਧ ਕਰਦਿਆਂ ਚੌਹਾਨ ਦੇ ਵਕੀਲ ਨੇ ਕਿਹਾ ਕਿ ਉਸ ਨੂੰ ਈਡੀ ਦੀ ਹਿਰਾਸਤ ਵਿੱਚ ਭੇਜਣ ਦੀ ਕੋਈ ਲੋੜ ਨਹੀਂ ਹੈ। ਚੌਹਾਨ ਦੀ ਤਰਫੋਂ ਵਕੀਲ ਨੇ ਦਲੀਲ ਦਿੱਤੀ, ‘‘ਮੈਂ ਹਮੇਸ਼ਾ ਜਾਂਚ ਵਿਚ ਸ਼ਾਮਲ ਹੋਇਆ ਹਾਂ। ਮੈਨੂੰ ਗ੍ਰਿਫਤਾਰ ਕਿਉਂ ਕੀਤਾ ਗਿਆ ਹੈ ?” ਉਨ੍ਹਾਂ ਇਹ ਵੀ ਕਿਹਾ ਕਿ ਨਕਦੀ ਦੀ ਵਸੂਲੀ ਸਬੰਧੀ ਆਡਿਟ ਕੀਤੇ ਬਿਆਨ ਪਹਿਲਾਂ ਹੀ ਏਜੰਸੀ ਨੂੰ ਮੁਹੱਈਆ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਨੇ ਕਾਰੋਬਾਰ ਦੁਆਰਾ ਫੰਡਾਂ ਦੇ ਸਰੋਤ ਵੀ ਈਡੀ ਨੂੰ ਦਿੱਤੇ ਹਨ।

Advertisement

Advertisement