ਆਬਕਾਰੀ ਨੀਤੀ: ਸੰਜੈ ਸਿੰਘ ਦੀ ਈਡੀ ਹਿਰਾਸਤ 13 ਤੱਕ ਵਧਾਈ
07:03 AM Oct 11, 2023 IST
Advertisement
ਨਵੀਂ ਦਿੱਲੀ, 10 ਅਕਤੂਬਰ
ਵਿਸ਼ੇਸ਼ ਕੋਰਟ ਨੇ ਦਿੱਲੀ ਆਬਕਾਰੀ ਨੀਤੀ ਕੇਸ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ‘ਆਪ’ ਆਗੂ ਸੰਜੈ ਸਿੰਘ ਦੀ ਈਡੀ ਹਿਰਾਸਤ 13 ਅਕਤੂਬਰ ਤੱਕ ਵਧਾ ਦਿੱਤੀ ਹੈ। ਈਡੀ ਹੁਣ ਰਾਜ ਸਭਾ ਮੈਂਬਰ ਤੋਂ ਤਿੰਨ ਹੋਰ ਦਿਨਾਂ ਲਈ ਹਿਰਾਸਤੀ ਪੁੱਛ-ਪੜਤਾਲ ਕਰ ਸਕੇਗੀ। ਈਡੀ ਕੇਸਾਂ ਲਈ ਵਿਸ਼ੇਸ਼ ਜੱਜ ਐੱਮ.ਕੇ.ਨਾਗਪਾਲ ਨੇ ਭ੍ਰਿਸ਼ਟਾਚਾਰ ਰੋਕੂ ਏਜੰਸੀ ਵੱਲੋਂ ਦਾਇਰ ਅਰਜ਼ੀ ’ਤੇ ਹੁਕਮ ਸੁਣਾਏ। ਈਡੀ ਨੇ ਅਰਜ਼ੀ ਵਿੱਚ ਸਿੰਘ ਵੱਲੋਂ ਜਾਂਚ ’ਚ ਸਹਿਯੋਗ ਨਾ ਦੇਣ ਦਾ ਦਾਅਵਾ ਵੀ ਕੀਤਾ। ਉਧਰ ਸਿੰਘ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਕਿਹਾ ਕਿ ਆਪ ਆਗੂ ਦੀ ਹਿਰਾਸਤ ਵਿਚ ਵਾਧੇ ਦਾ ਕੋਈ ਆਧਾਰ ਨਹੀਂ ਹੈ ਕਿਉਂਕਿ ਇਹ ਕੇਸ ਸਹਿ ਮੁਲਜ਼ਮ ਅਮਿਤ ਅਰੋੜਾ ਦੀ ਗਵਾਹੀ ’ਤੇ ਅਧਾਰਿਤ ਹੈ, ਜਿਸ ਵੱਲੋਂ ‘ਵਾਰ ਵਾਰ ਬਿਆਨ ਬਦਲੇ ਜਾ ਰਹੇ ਹਨ।’ -ਪੀਟੀਆਈ
Advertisement
Advertisement
Advertisement