ਐਕਸਾਈਜ਼ ਵਿਭਾਗ ਨੇ ਨਾਜਾਇਜ਼ ਸ਼ਰਾਬ ਫੜੀ
10:59 AM Oct 13, 2024 IST
Advertisement
ਪੱਤਰ ਪ੍ਰੇਰਕ
ਮਾਨਸਾ, 12 ਅਕਤੂਬਰ
ਭਾਵੇਂ ਪੁਲੀਸ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਨਸ਼ਿਆਂ ਖਿਲਾਫ਼ ਮੁਹਿੰਮ ਵਿੱਢੀ ਹੋਈ ਹੈ ਪਰ ਇਸ ਦੇ ਬਾਵਜੂਦ ਪਿੰਡਾਂ ਵਿਚ ‘ਜਹਾਜ਼’ ਉਤਰਨ ਲੱਗੇ ਹਨ। ਪੰਚਾਇਤ ਚੋਣਾਂ ਵਿੱਚ ਬਹੁਤੇ ਉਮੀਦਵਾਰ ਵੋਟਰਾਂ ਨੂੰ ਸ਼ਰਾਬ ਪਿਆਕੇ ਆਪਣੀਆਂ ਵੋਟਾਂ ਵਧਾਉਣ ਦੀ ਕੋਸ਼ਿਸ ਕਰ ਰਹੇ ਹਨ। ਬੀਤੀ ਦੇਰ ਸ਼ਾਮ ਮਾਨਸਾ ਜ਼ਿਲ੍ਹੇ ਵਿੱਚ 40 ਡੱਬੇ ਨਾਜਾਇਜ਼ ਸ਼ਰਾਬ ਐਕਸਾਈਜ਼ ਵਿਭਾਗ ਮਾਨਸਾ ਵੱਲੋਂ ਫੜੀ ਗਈ, ਜੋ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚੋਂ ਹੋਮ ਡਿਲਵਰੀ ਕਰਨ ਲਈ ਆਈ ਦੱਸੀ ਗਈ ਹੈ ਅਤੇ ਪੁਲੀਸ ਵੱਲੋਂ ਇਨ੍ਹਾਂ ਨੂੰ ਲਿਆਉਣ ਵਾਲਿਆਂ ਖਿਲਾਫ਼ ਪਰਚਾ ਦਰਜ ਕਰ ਦਿੱਤਾ ਗਿਆ ਹੈ। ਐਕਸਾਈਜ਼ ਵਿਭਾਗ ਦੇ ਏ.ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮਾਨਸਾ ਨੇੜਲੇ ਪਿੰਡ ਬੱਪੀਆਣਾ ਵਿਖੇ ਹਰਿਆਣਾ ਨੰਬਰ ਦਾ ਫਾਰਚੂਨਰ ਸ਼ੱਕੀ ਗੱਡੀ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 40 ਡੱਬੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ।
Advertisement
Advertisement
Advertisement