ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਮਦਨ ਤੋਂ ਵੱਧ ਜਾਇਦਾਦ ਮਾਮਲਾ: ਏਸੀਬੀ/ਈਓਡਬਲਿਊ ਵੱਲੋਂ ਛੱਤੀਸਗੜ੍ਹ, ਝਾਰਖੰਡ, ਰਾਜਸਥਾਨ ਤੇ ਕਰਨਾਟਕ ’ਚ 24 ਥਾਈਂ ਛਾਪੇ

10:36 PM Aug 16, 2024 IST

ਰਾਏਪੁਰ, 16 ਅਗਸਤ

Advertisement

ਛੱਤੀਸਗੜ੍ਹ ਦੇ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਤੇ ਆਰਥਿਕ ਅਪਰਾਧ ਵਿੰਗ (ਏਸੀਬੀ/ਈਓਡਬਲਿਊ) ਨੇ ਆਈਏਐੱਸ ਅਧਿਕਾਰੀਆਂ ਰਾਣੂ ਸਾਹੂ ਤੇ ਸਮੀਰ ਵਿਸ਼ਨੋਈ ਅਤੇ ਸੂਬਾ ਸਰਵਿਸ ਅਧਿਕਾਰੀ ਸੌਮਿਆ ਚੌਰਸੀਆ ਖ਼ਿਲਾਫ਼ ਦਰਜ ਆਮਦਨ ਤੋਂ ਵੱਧ ਜਾਇਦਾਦ ਦੇ ਕੇਸਾਂ ਤਹਿਤ ਅੱਜ ਚਾਰ ਸੂਬਿਆਂ ’ਚ 24 ਤੋਂ ਵੱਧ ਥਾਵਾਂ ’ਤੇ ਛਾਪੇ ਮਾਰੇ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਅੱਜ ਕਥਿਤ ਕੋਲਾ ਚੁੰਗੀ ਘੁਟਾਲੇ ਦੇ ਸਬੰਧ ’ਚ ਮੁੱਖ ਮੁਲਜ਼ਮ ਮਨੀਸ਼ ਉਪਾਧਿਆਏ ਨੂੰ ਵੀ ਦੁਰਗ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕੀਤਾ ਹੈ। ਸਾਹੂ, ਵਿਸ਼ਨੋਈ ਅਤੇ ਚੌਰਸੀਆ ਇਸ ਸਮੇਂ ਜੇਲ੍ਹ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਛੱਤੀਸਗੜ੍ਹ 20 ਥਾਵਾਂ ’ਤੇ, ਝਾਰਖੰਡ ਦੇ ਜਮਸ਼ੇਦਪੁਰ ’ਚ, ਰਾਜਸਥਾਨ ’ਚ ਦੋ ਥਾਵਾਂ ’ਤੇ ਅਤੇ ਕਰਨਾਟਕ ਦੀ ਰਾਜਧਾਨੀ ਬੰਗਲੂਰੂ ’ਚ ਛਾਪੇ ਮਾਰੇ ਗਏ ਹਨ। ਅਧਿਕਾਰੀ ਮੁਤਾਬਕ ਏਸੀਬੀ/ਈਓਡਬਲਿਊ ਨੇ ਛਾਪਿਆਂ ਦੌਰਾਨ ਅਚੱਲ ਜਾਇਦਾਦ ਨਾਲ ਸਬੰਧਤ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। -ਪੀਟੀਆਈ

Advertisement
Advertisement
Advertisement