ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੋ-ਖੋ ਤੇ ਵਾਲੀਬਾਲ ’ਚ ਮੈਕਸ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

10:40 AM Nov 07, 2024 IST
ਸਕੂਲ ਪ੍ਰਿੰਸੀਪਲ ਡਾ. ਮੋਨਿਕਾ ਮਲਹੋਤਰਾ ਨਾਲ ਹਾਜ਼ਰ ਜੇਤੂ ਵਿਦਿਆਰਥੀ। -ਫੋਟੋ: ਬਤਰਾ

ਪੱਤਰ ਪ੍ਰੇਰਕ
ਸਮਰਾਲਾ, 6 ਨਵੰਬਰ
ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਦੀ ਅੰਡਰ-19 ਵਾਲੀਬਾਲ ਟੀਮ ਨੇ ਸੱਤਿਆ ਭਾਰਤੀ ਆਦਰਸ਼ ਸੈਕੰਡਰੀ ਸਕੂਲ, ਰੌਣੀ ਵਿੱਚ ਕਰਵਾਈ ਗਈ ਸਹੋਦਿਆ ਵਾਲੀਬਾਲ ਚੈਂਪੀਅਨਸ਼ਿਪ ਵਿੱਚ ਤੀਜਾ ਸਥਾਨ ਹਾਸਲ ਕੀਤਾ। ਟੀਮ ਵਿੱਚ ਸ਼ਾਮਲ ਖਿਡਾਰੀਆਂ ਪਰਮਬੀਰ ਸਿੰਘ, ਹਸਨਦੀਪ ਸਿੰਘ, ਜਸ਼ਨ ਚੌਧਰੀ, ਲਵਪ੍ਰੀਤ ਸਿੰਘ, ਯਸ਼ ਮਹਿਰਾ, ਅਰਮਾਨ ਸਿੰਘ, ਪ੍ਰਭਜੋਤ ਸਿੰਘ ਤੇ ਨਵਨੂਰ ਸਿੰਘ ਨੇ ਕੋਚ ਹਰਪ੍ਰੀਤ ਸਿੰਘ ਦੀ ਅਗਵਾਹੀ ਹੇਠ ਵਧੀਆ ਪ੍ਰਦਰਸ਼ਨ ਕੀਤਾ। ਇਸ ਪ੍ਰਾਪਤੀ ਵਿੱਚ ਵਾਧਾ ਕਰਦੇ ਹੋਏ ਸਕੂਲ ਦੀ ਖੋ-ਖੋ ਦੀ ਟੀਮ ਨੇ ਵੀ ਕਲਗੀਧਰ ਅਕੈਡਮੀ ਦੁਗਰੀ (ਸਾਹਨੇਵਾਲ) ਵੱਲੋਂ ਕਰਵਾਏ ਗਏ ਸਹੋਦਿਆ ਟੂਰਨਾਮੈਂਟ ਵਿੱਚ ਹਿੱਸਾ ਲਿਆ। ਇਸ ਮੌਕੇ ਜੰਨਤ ਗਰੋਵਰ, ਪ੍ਰਿਯਾ ਮੌਰਿਆ, ਜਸਮੀਨ ਕੌਰ ਕੰਗ, ਹਰਜੋਤ ਕੌਰ, ਸਿਮਰਨਪ੍ਰੀਤ ਕੌਰ, ਰਮਨਦੀਪ ਕੌਰ, ਲਵਲੀਨ ਘੁਮਾਨ, ਪਵਨਜੋਤ ਕੌਰ, ਦੀਪਿਕਾ, ਖੁਸ਼ਨੂਰ ਕੌਰ, ਰਮਨਪ੍ਰੀਤ ਕੌਰ ਤੇ ਅਰਸ਼ਨੂਰ ਨੇ ਕਲਗੀਧਰ ਅਕੈਡਮੀ ਦੁਗਰੀ (ਸਾਹਨੇਵਾਲ) ਵੱਲੋਂ ਕਰਵਾਏ ਸਹੋਦਿਆ ਟੂਰਨਾਮੈਂਟ ਵਿੱਚ ਕੋਚ ਰਸਪ੍ਰੀਤ ਕੌਰ ਦੀ ਅਗਵਾਹੀ ਹੇਠ ਵੀ ਵਧੀਆ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਹਾਸਲ ਕੀਤਾ।

Advertisement

Advertisement