ਮਾਤਾ ਗੁਜਰੀ ਕਾਲਜ ਦਾ ਸ਼ਾਨਦਾਰ ਪ੍ਰਦਰਸ਼ਨ
07:43 AM Dec 12, 2024 IST
ਫ਼ਤਹਿਗੜ੍ਹ ਸਾਹਿਬ:
Advertisement
ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਖਿਡਾਰੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਅੰਤਰ-ਕਾਲਜ ਅਥਲੈਟਿਕਸ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਵਿੱਚ ਅਰੁਣ ਸਿੰਘ ਨੇ 110 ਮੀਟਰ ਅੜਿੱਕਾ ਦੌੜ, ਗੁਰਪਰਮਜੋਤ ਸਿੰਘ ਨੇ ਲੰਬੀ ਛਾਲ ’ਚ ਪਹਿਲਾ, ਕਾਜਲ ਨੇ ਉੱਚੀ ਛਾਲ ਤੇ ਨਵਜੀਤ ਕੌਰ ਨੇ 100 ਮੀਟਰ ਅੜਿੱਕਾ ਦੌੜ ਤੇ ਲੰਮੀ ਛਾਲ ਵਿੱਚ ਦੂਸਰਾ, ਹਰਮਨਜੋਤ ਕੌਰ ਨੇ ਉੱਚੀ ਛਾਲ ਵਿਚ ਤੀਸਰਾ ਅਤੇ ਗੈਰੀ ਸਿੰਘ ਨੇ ਲੰਮੀ ਛਾਲ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਕਾਲਜ ਦੇ ਡੀਨ ਸਪੋਰਟਸ ਡਾ. ਦਵਿੰਦਰ ਸਿੰਘ, ਖੇਡ ਵਿਭਾਗ ਦੇ ਮੁਖੀ ਪ੍ਰੋ. ਹਰਜੀਤ ਕੌਰ ਅਤੇ ਕੋਚ ਬਹਾਦਰ ਸਿੰਘ ਵੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement