For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਸਕੂਲ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

06:45 AM Sep 03, 2024 IST
ਗੁਰੂ ਗੋਬਿੰਦ ਸਿੰਘ ਸਕੂਲ ਦਾ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
ਗੁਰੂ ਗੋਬਿੰਦ ਸਿੰਘ ਸਕੂਲ ਦੇ ਜੇਤੂ ਵਿਦਿਆਰਥੀ ਪ੍ਰਬੰਧਕਾਂ ਨਾਲ। -ਫੋਟੋ: ਬੱਬੀ
Advertisement

ਚਮਕੌਰ ਸਾਹਿਬ: ਸ੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸੁਖਵਿੰਦਰ ਕੌਰ ਅਤੇ ਅਧਿਆਪਕ ਵੀਰੇਂਦਰ ਸਿੰਘ ਨੇ ਦੱਸਿਆ ਕਿ ਕਰਾਟੇ ਮੁਕਾਬਲਿਆਂ ’ਚ ਸਕੂਲ ਦੇ ਵਿਦਿਆਰਥੀਆਂ ਵਿੱਚੋਂ ਅੰਡਰ-30 ਭਾਰ ਵਰਗ ਵਿੱਚ ਗੁਰਸਿਮਰਨ ਸਿੰਘ ਨੇ ਸੋਨੇ ਦਾ ਤੇ ਅਭਿਜੋਤ ਸਿੰਘ, ਗੁਰਵੀਰ ਸਿੰਘ, ਅਵਨੀਤ ਸਿੰਘ ਅਤੇ ਕਿਰਤਜੋਤ ਸਿੰਘ ਨੇ ਕਾਂਸੀ ਦੇ ਤਗ਼ਮੇ ਜਿੱਤੇ। ਤਾਇਕਵਾਂਡੋ ਵਿਚ ਏਕਨੂਰ, ਪਵਨਦੀਪ ਕੌਰ, ਸਿਮਰਨਜੋਤ ਕੌਰ, ਸੁਖਮਨ ਕੌਰ, ਨੂਰਦੀਪ ਕੌਰ ਅਤੇ ਹਰਜੋਤ ਕੌਰ ਨੇ ਸੋਨੇ ਦੇ ਤਗ਼ਮੇ ਤੇ ਤਜਿੰਦਰ ਕੌਰ, ਅਭੀਜੋਤ ਸਿੰਘ, ਮਨਸਾਹਿਬ ਸਿੰਘ, ਦੀਪਹਰਸ਼ ਸਿੰਘ, ਬਲਰਾਜ ਸਿੰਘ ਨੇ ਚਾਂਦੀ ਦੇ ਤਗਮੇ ਅਤੇ ਗਗਨਦੀਪ ਸਿੰਘ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਜੇਤੂ ਵਿਦਿਆਰਥੀਆਂ ਦਾ ਸਕੂਲ ਪੁੱਜਣ ’ਤੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਗਰਗ ਤੇ ਮਨਜਿੰਦਰ ਸਿੰਘ ਨੇ ਸਨਮਾਨ ਕੀਤਾ। ਇਸ ਮੌਕੇ ਤੇ ਸੁਰਿੰਦਰ ਪਾਲ ਸਿੰਘ, ਰਜਿੰਦਰ ਸਿੰਘ, ਵਰਿੰਦਰ ਸਿੰਘ, ਸਤੀਸ਼ ਕੁਮਾਰ, ਜਸਬੀਰ ਕੌਰ, ਅਮਨੀਤ ਕੌਰ, ਨਵਦੀਪ ਆਦਿ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement