ਖੇਤਰੀ ਯੁਵਕ ਮੇਲੇ ਵਿੱਚ ਸਰਕਾਰੀ ਕਾਲਜ ਮਾਲੇਰਕੋਟਲਾ ਦਾ ਵਧੀਆ ਪ੍ਰਦਰਸ਼ਨ
ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਅਕਤੂਬਰ
ਅਕਾਲ ਡਿਗਰੀ ਕਾਲਜ, ਮਸਤੂਆਣਾ ਵਿੱਚ ਹੋਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਮੇਲੇ ਵਿੱਚ ਸਰਕਾਰੀ ਕਾਲਜ ਮਾਲੇਰਕੋਟਲਾ ਦੇ ਵਿਦਿਆਰਥੀਆਂ ਨੇ ਵੱਖ-ਵੱਖ ਆਈਟਮਾਂ ਵਿੱਚ ਹਿੱਸਾ ਲੈ ਕੇ ਬਿਹਤਰ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਯੁਵਕ ਮੇਲੇ ਦੌਰਾਨਂ ਫ਼ੋਕ ਆਰਕੈਸਟਰਾ ਵਿੱਚ ਦੂਸਰਾ ਸਥਾਨ, ਲੋਕ-ਗੀਤ ਮੁਕਾਬਲੇ ਵਿੱਚ ਦੂਸਰਾ ਸਥਾਨ, ਮਹਿੰਦੀ ਮੁਕਾਬਲੇ ਵਿੱਚ ਪਹਿਲਾ ਸਥਾਨ, ਤਬਲਾ ਵਾਦਨ ‘ਚ ਦੂਸਰਾ ਸਥਾਨ, ਡਿਬੇਟ ਦੂਸਰਾ ਸਥਾਨ ਅਤੇ ਕਵਿਤਾ-ਉਚਾਰਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਾਲਜ ਦੇ ਵਿਦਿਆਰਥੀਆਂ ਨੇ ਭੰਗੜਾ ਟੀਮ, ਗਿੱਧਾ, ਸਕਿੱਟ ਆਦਿ ਆਈਟਮਾਂ ਵਿੱਚ ਵੀ ਹਿੱਸਾ ਲਿਆ ਅਤੇ ਬਹੁਤ ਵਧੀਆ ਪੇਸ਼ਕਾਰੀ ਕੀਤੀ। ਕਾਲਜ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਵੜੈਚ ਨੇ ਵਿਦਿਆਰਥੀਆਂ ਦੀਆਂ ਇਨ੍ਹਾਂ ਪ੍ਰਾਪਤੀਆਂ ’ਤੇ ਵਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਯੂਥ ਕਲੱਬ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਕੌਸ਼ਿਕ , ਯੂਥ ਕਲੱਬ ਦੀ ਟੀਮ ਡਾ.ਸੁਖਦੀਪ ਕੌਰ, ਡਾ. ਗੁਰਜੀਤ ਕੌਰ, ਪ੍ਰੋ. ਨੇਹਾ ਵੋਹਰਾ, ਪ੍ਰੋ. ਇਕਰਾਮ ਉਰ ਰਹਿਮਾਨ, ਡਾ. ਸ਼ਫੀਕ ਥਿੰਦ ਅਤੇ ਡਿਊਟੀ ਨਿਭਾਉਣ ਵਾਲੇ ਬਾਕੀ ਸਾਰੇ ਸਟਾਫ਼ ਦਾ ਧੰਨਵਾਦ ਕੀਤਾ।