For the best experience, open
https://m.punjabitribuneonline.com
on your mobile browser.
Advertisement

ਬਾਰ੍ਹਵੀਂ ਦੇ ਨਤੀਜਿਆਂ ਵਿੱਚ ਵੱਖ-ਵੱਖ ਸਕੂਲਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ

07:34 AM May 14, 2024 IST
ਬਾਰ੍ਹਵੀਂ ਦੇ ਨਤੀਜਿਆਂ ਵਿੱਚ ਵੱਖ ਵੱਖ ਸਕੂਲਾਂ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ
ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਦੇ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ। ਫੋਟੋ: ਵਰਮਾ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 13 ਮਈ
ਸੀ.ਬੀ.ਐੱਸ.ਈ. ਵੱਲੋਂ ਐਲਾਨੇ 12ਵੀਂ ਦੇ ਨਤੀਜਿਆਂ ਵਿੱਚ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦਾ ਨਤੀਜਾ ਸ਼ਾਨਦਾਰ ਰਿਹਾ। ਡਿਪਟੀ ਡਾਇਰੈਕਟਰ ਜਤਿੰਦਰ ਕੌਰ ਬਰਾੜ ਅਤੇ ਪ੍ਰਿੰਸੀਪਲ ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਨੇ ਦੱਸਿਆ ਕਿ ਸਿਮਰਨਦੀਪ ਕੌਰ (ਕੋਟ ਸੁਖੀਆ) ਨੇ ਆਰਟਸ ਵਿੱਚੋਂ 97.6% ਅੰਕ ਲੈ ਕੇ ਪਹਿਲਾ, ਗੁਰਸਿਮਰਨ ਕੌਰ (ਭਲੂਰ) ਨੇ ਕਾਮਰਸ ਵਿੱਚੋਂ 97.2% ਤੇ ਨਵਜੋਤ ਕੌਰ (ਕੋਰੇਵਾਲਾ) ਨੇ ਆਰਟਸ ਵਿੱਚੋਂ 97.2% ਅੰਕ ਲੈ ਕੇ ਦੂਜਾ, ਗੁਰਲੀਨ ਕੌਰ (ਭਲੂਰ) ਨੇ ਕਾਮਰਸ ਵਿੱਚੋਂ 96.4% ਲੈ ਕੇ ਤੀਜਾ, ਸੁਖਮਨਜੋਤ ਕੌਰ (ਭਲੂਰ) ਨੇ ਮੈਡੀਕਲ ਵਿੱਚੋਂ 93.8% ਅੰਕ ਹਾਸਲ ਕਰ ਕੇ ਚੌਥਾ ਅਤੇ ਖੁਸ਼ਪ੍ਰੀਤ ਕੌਰ (ਜਿਉਣਵਾਲਾ) ਨੇ ਨਾਨ-ਮੈਡੀਕਲ ਸਟਰੀਮ ਵਿੱਚੋਂ 92.8% ਅੰਕ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਐੱਸ ਐੱਮ ਡੀ ਵਰਲਡ ਸਕੂਲ ਕੋਟ ਸੁਖੀਆ ਦਾ ਸਾਇੰਸ ਅਤੇ ਕਾਮਰਸ ਗਰੁੱਪ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਪ੍ਰਿੰਸੀਪਲ ਹਰਮੋਹਨ ਸਿੰਘ ਸਾਹਨੀ ਨੇ ਦੱਸਿਆ ਕਿ ਬਾਰ੍ਹਵੀਂ ਵਿੱਚੋਂ ਕਰਨਪ੍ਰੀਤ ਸਿੰਘ ਨੇ 97 ਪ੍ਰਤੀਸ਼ਤ, ਖੁਸ਼ਕੀਰਤ ਕੌਰ ਨੇ 95 ਪ੍ਰਤੀਸ਼ਤ ਅਤੇ ਅੰਕੁਸ਼ ਪਲਤਾ ਨੇ 94 ਪ੍ਰਤੀਸ਼ਤ ਅੰਕਾਂ ਨਾਲ ਸਕੂਲ ਦੀ ਮੈਰਿਟ ਵਿੱਚੋਂ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਛੇ ਹੋਰ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ।
ਫ਼ਤਹਿਗੜ੍ਹ ਪੰਜਤੂਰ (ਪੱਤਰ ਪ੍ਰੇਰਕ): ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਪ੍ਰਿੰਸੀਪਲ ਅਮਰਦੀਪ ਸਿੰਘ ਨੇ ਦੱਸਿਆ ਕਿ ਸਾਇੰਸ ਗਰੁੱਪ ਵਿੱਚੋਂ ਪਰਨੀਤ ਕੌਰ ਨੇ 92.5% ਅੰਕ ਪ੍ਰਾਪਤ ਕਰ ਕੇ ਪਹਿਲਾ, ਮਨਰੋਜ਼ਪ੍ਰੀਤ ਕੌਰ ਨੇ 84% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮਨਜੋਤ ਕੌਰ ਨੇ 81% ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਮਰਸ ਗਰੁੱਪ ਵਿੱਚੋਂ ਕੋਮਲਪ੍ਰੀਤ ਕੌਰ ਨੇ 87.6% ਅੰਕ ਪ੍ਰਾਪਤ ਕਰਕੇ ਪਹਿਲਾ, ਜਸਮੀਨ ਕੌਰ ਨੇ 83% ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਮਨਪ੍ਰੀਤ ਕੌਰ ਨੇ 82.2% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਤੀਸਰਾ ਸਥਾਨ ਪ੍ਰਾਪਤ ਕੀਤਾ। ਆਰਟਸ ਗਰੁੱਪ ਵਿੱਚੋਂ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਗੁਰੂਹਰਸਹਾਏ (ਪੱਤਰ ਪ੍ਰੇਰਕ): ਜੇ ਕੇ ਐੱਸ ਪਬਲਿਕ ਸਕੂਲ, ਗੁਰੂਹਰਸਹਾਏ ਵਿੱਚ ਮੈਡੀਕਲ ਸਟਰੀਮ ਵਿੱਚ ਕ੍ਰਿਸ਼ ਖੁਰਾਣਾ (91%) ਅੰਕ ਲੈ ਕੇ ਪਹਿਲੇ, ਅਸ਼ਮੀਤ ਕੌਰ (89%) ਅੰਕ ਲੈ ਕੇ ਦੂਜੇ ਅਤੇ ਮਹਿਕਪ੍ਰੀਤ ਕੌਰ (81.2%) ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਕਾਮਰਸ ਸਟਰੀਮ ਵਿੱਚ ਸਿਮਰਨ (89.4%) ਅੰਕ ਲੈ ਕੇ ਪਹਿਲੇ, ਕੋਮਲਪ੍ਰੀਤ ਕੌਰ (87.4%) ਅੰਕ ਲੈ ਕੇ ਦੂਜੇ ਅਤੇ ਸਿਮਰਨਜੀਤ ਕੌਰ (85.4%) ਅੰਕ ਲੈ ਕੇ ਤੀਜੇ ਸਥਾਨ ’ਤੇ ਰਹੀ। ਆਰਟਸ ਵਿੱਚ, ਸਲੋਨੀ (92.2%) ਅੰਕਾਂ ਨਾਲ ਪਹਿਲੇ, ਹਿਮਾਂਸ਼ੀ ਕਾਂਸਲ (88.2%) ਅੰਕਾਂ ਨਾਲ ਦੂਜੇ ਅਤੇ ਸਾਨੀਆ (84.4%) ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ।
ਭਦੌੜ (ਪੱਤਰ ਪ੍ਰੇਰਕ): ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਨਿਰਦੋਸ਼ ਰਹਲਨ ਨੇ ਦੱਸਿਆ ਕਿ ਸਾਇੰਸ ਸਟਰੀਮ ਵਿੱਚੋਂ ਕਰਨਦੀਪ ਵਰਮਾ ਨੇ 500 ਚੋਂ 448 ਅੰਕ (ਮੈਡੀਕਲ) ਲੈ ਕੇ ਪਹਿਲਾ, ਗੁਰਸ਼ਰਨਦੀਪ ਸਿੰਘ ਨੇ 442 ਅੰਕ ਲੈ ਕੇ (ਨਾਨ-ਮੈਡੀਕਲ) ’ਚੋਂ ਦੂਜਾ ਅਤੇ ਗੁਰਜੋਤ ਵਰਮਾ ਨੇ (ਮੈਡੀਕਲ) ’ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਕਾਮਰਸ ਸਟਰੀਮ ਵਿੱਚੋਂ ਰਵੀਨ ਕੌਰ ਨੇ 455 ਅੰਕ ਲੈ ਕੇ ਪਹਿਲਾ ਗਗਨਦੀਪ ਕੌਰ ਅਤੇ ਸਹਿਜਦੀਪ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਹਿਊਮੈਨੀਟੀਜ਼ ਗਰੁੱਪ ਵਿੱਚੋਂ ਅਮਰਜੀਤ ਸਿੰਘ ਨੇ ਪਹਿਲਾ, ਗੁਰਮੀਨ ਕੌਰ ਨੇ ਦੂਜਾ ਅਤੇ ਬਹਾਦਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

Advertisement

Advertisement
Advertisement
Author Image

Advertisement