For the best experience, open
https://m.punjabitribuneonline.com
on your mobile browser.
Advertisement

ਸਕੂਲਾਂ ਵੱਲੋਂ ਦਸਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ

06:38 AM May 16, 2024 IST
ਸਕੂਲਾਂ ਵੱਲੋਂ ਦਸਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਸੀਬਾ ਸਕੂਲ ਲਹਿਰਾਗਾਗਾ ਦੇ ਵਿਦਿਆਰਥੀ।
Advertisement

ਪੱਤਰ ਪ੍ਰੇਰਕ
ਲਹਿਰਾਗਾਗਾ, 15 ਮਈ
ਸੀਬੀਐੱਸਈ ਵੱਲੋਂ ਐਲਾਨੇ ਦਸਵੀਂ ਕਲਾਸ ਦੇ ਨਤੀਜਿਆਂ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਰੋਹਿਤ ਰਾਜ ਪੁੱਤਰ ਕਮਲੇਸ਼ ਪ੍ਰਸਾਦ ਨੇ 96.20 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ, ਰਿਮਝਿਮ ਪੁੱਤਰੀ ਗੋਪਾਲ ਕ੍ਰਿਸ਼ਨ ਜਿੰਦਲ, ਏਕਮਵੀਰ ਕੌਰ ਪੁੱਤਰੀ ਅਵਤਾਰ ਸਿੰਘ ਅਤੇ ਅਮੀਸ਼ਾ ਭਾਰਤੀ ਪੁੱਤਰੀ ਕਿਸ਼ੋਰੀ ਪ੍ਰਸਾਦ ਨੇ 93.60 ਫੀਸਦੀ ਅੰਕਾਂ ਨਾਲ ਸਾਂਝੇ ਤੌਰ ’ਤੇ ਦੂਜਾ, ਦ੍ਰਿਸ਼ਟੀ ਪੁੱਤਰੀ ਸੰਦੀਪ ਕੁਮਾਰ ਨੇ 91.60 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਤੋਂ ਇਲਾਵਾ ਰਵਨੀਤ ਕੌਰ ਨੇ 90.40 ਤੇ ਸਿਮਰਨਜੋਤ ਕੌਰ ਨੇ 90.20 ਫੀਸਦੀ ਅੰਕ ਹਾਸਲ ਕਰਦਿਆਂ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ। ਇਨ੍ਹਾਂ ਤੋਂ ਇਲਾਵਾ ਚੰਨਪ੍ਰੀਤ ਸਿੰਘ ਨੇ 89.40, ਮਨੀਤ ਕੌਰ ਨੇ 88.40, ਲਵਪ੍ਰੀਤ ਸਿੰਘ ਨੇ 88.20, ਮੁਸਕਾਨ ਨੇ 87.20, ਸਤਿਅਮ ਰਾਠੌਰ ਨੇ 87, ਜਸਪ੍ਰੀਤ ਕੌਰ ਨੇ 86, ਪਰਵੰਸ਼ ਸਿੰਗਲਾ ਨੇ 85.80, ਸਹਿਜਦੀਪ ਸਿੰਘ ਨੇ 85.40, ਮਹਿਕਪ੍ਰੀਤ ਕੌਰ ਨੇ 85 ਫੀਸਦੀ ਅੰਕ ਹਾਸਲ ਕੀਤੇ। ਨਤੀਜੇ ਦੌਰਾਨ ਮਾਤ-ਭਾਸ਼ਾ ਪੰਜਾਬੀ ਵਿੱਚ ਏਕਨੂਰ ਕੌਰ, ਰੋਹਿਤ ਰਾਜ ਅਤੇ ਰਵਨੀਤ ਕੌਰ ਨੇ 100 ਵਿੱਚੋਂ 100 ਅੰਕ ਲੈਂਦਿਆਂ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ। ਰੋਹਿਤ ਰਾਜ ਨੇ ਗਣਿਤ ਵਿੱਚੋਂ 99, ਸਾਇੰਸ ਵਿੱਚੋਂ 95, ਹਿੰਦੀ ਵਿੱਚੋਂ 95 ਅੰਕਾਂ ਨਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਰਿਮਝਿਮ ਨੇ ਸਮਾਜਿਕ ਸਿੱਖਿਆ ਵਿੱਚੋਂ 94, ਅੰਗਰੇਜ਼ੀ ਵਿੱਚੋਂ ਮਨੀਤ ਕੌਰ ਨੇ 93 ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿੱਚੋਂ ਮੁਸਕਾਨ ਨੇ 95 ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ ਅਤੇ ਕੋ-ਆਰਡੀਨੇਟਰ ਨਰੇਸ਼ ਚੌਧਰੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਗੁਰਦੀਪ ਕੌਰ, ਮਹਿੰਦਰ ਕੁਮਾਰ, ਨਿਸ਼ਾ ਸ਼ਰਮਾ ਅਤੇ ਸਰਬਜੀਤ ਕੌਰ ਸਿੱਧੂ ਹਾਜ਼ਰ ਸਨ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਸੰਤ ਈਸ਼ਰ ਸਿੰਘ ਪਬਲਿਕ ਸਕੂਲ ਛਾਹੜ ਦਾ ਦਸਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ ਜਿਸ ਵਿੱਚੋਂ ਜੈਸਮੀਨ ਕੌਰ ਨੇ 93% ਅੰਕ ਹਾਸਲ ਕਰ ਕੇ ਪਹਿਲਾ, ਰਮਨਦੀਪ ਕੌਰ ਨੇ 92.67% ਅੰਕ ਹਾਸਲ ਕਰ ਕੇ ਦੂਜਾ, ਜੈਸਮੀਨ ਕੌਰ ਨੇ 91.83% ਅੰਕ ਹਾਸਲ ਕਰ ਕੇ ਤੀਜਾ, ਮਨਜੋਤ ਕੌਰ ਨੇ 91.17% ਅੰਕ ਹਾਸਲ ਕਰ ਕੇ ਚੌਥਾ ਅਤੇ ਜਸ਼ਨਪ੍ਰੀਤ ਕੌਰ ਨੇ 89.67% ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਚੇਅਰਮੈਨ ਸੰਤ ਸਾਧੂ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਮੈਨੇਜਰ ਗੁਰਮੀਤ ਕੌਰ, ਪ੍ਰਿੰਸੀਪਲ ਮਨਜੀਤਪਾਲ ਸਿੰਘ, ਵਾਈਸ ਪ੍ਰਿੰਸੀਪਲ ਸੁਧਾਂਸ਼ੂ ਸ਼ਰਮਾ, ਸਟਾਫ਼ ਤੇ ਬੱਚੇ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement
Advertisement
×