ਖੇਡਾਂ ਵਿੱਚ ਵਿਦਿਆਰਥਣਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ
09:57 AM Sep 25, 2024 IST
Advertisement
ਲਹਿਰਾਗਾਗਾ:
Advertisement
ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਸੀਬਾ ਇੰਟਰਨੈਸ਼ਨਲ ਸਕੂਲ ਦੀ ਕਬੱਡੀ ਟੀਮ ਨੇ ਬਲਾਕ ਲਹਿਰਾਗਾਗਾ ਵੱਲੋਂ ਖੇਡਦਿਆਂ ਦੂਜਾ ਸਥਾਨ ਹਾਸਲ ਕੀਤਾ। ਮਸਤੂਆਣਾ ਸਾਹਿਬ ਵਿਖੇ ਹੋਏ ਮੁਕਾਬਲਿਆਂ ਦੌਰਾਨ ਤਿੰਨ ਖਿਡਾਰਨਾਂ ਚਾਰੂ ਭਾਈ ਕੀ ਪਿਸ਼ੌਰ, ਪਾਰਸਪ੍ਰੀਤ ਕੌਰ ਭੁਟਾਲ ਖੁਰਦ ਅਤੇ ਰਮਨਪ੍ਰੀਤ ਕੌਰ ਕੱਲਰ-ਭੈਣੀ ਦੀ ਚੋਣ ਸੂਬਾ-ਪੱਧਰੀ ਮੁਕਾਬਲੇ ਲਈ ਕੀਤੀ ਗਈ। ਇਸੇ ਦੌਰਾਨ ਵਾਰ ਹੀਰੋਜ਼ ਸਟੇਡੀਅਮ ਸੰਗਰੂਰ ਵਿੱਚ ਹੋਏ ਕਿੱਕ-ਬਾਕਸਿੰਗ ਮੁਕਾਬਲਿਆਂ ਦੌਰਾਨ ਨਵਜੋਤ ਕੌਰ ਨੇ ਅੰਡਰ-17 ਵਰਗ ਤਹਿਤ ਸੋਨ ਤਗ਼ਮਾ ਹਾਸਲ ਕੀਤਾ। ਜਸ਼ਨਪ੍ਰੀਤ ਕੌਰ ਭੁਟਾਲ ਕਲਾਂ ਨੇ 65 ਕਿਲੋ ਭਾਰ ਵਰਗ ਤਹਿਤ ਚਾਂਦੀ ਦਾ ਤਗ਼ਮਾ ਜਿੱਤਿਆ। ਸਕੂਲ ਪਹੁੰਚਣ ’ਤੇ ਦੋਵਾਂ ਟੀਮਾਂ ਦਾ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ, ਖੇਡ ਇੰਚਾਰਜ ਨਰੇਸ਼ ਚੌਧਰੀ ਤੇ ਸੁਭਾਸ਼ ਮਿੱਤਲ ਨੇ ਖਿਡਾਰਨਾਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ
Advertisement
Advertisement