ਦਸਮੇਸ਼ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਜੈਤੋ: ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਲਈ ਗਈ ਸਾਲਾਨਾ ਨੈਤਿਕ ਪ੍ਰੀਖ਼ਿਆ ਅਤੇ ਅੰਤਰ ਯੁਵਕ ਮੇਲਾ ਮੁਕਾਬਲਿਆਂ ਵਿਚ ਦਸਮੇਸ਼ ਗਲੋਬਲ ਸਕੂਲ ਬਰਗਾੜੀ ਦੇ ਵਿਦਿਆਰਥੀਆਂ ਨੇ ਅਹਿਮ ਸਥਾਨ ਪ੍ਰਾਪਤ ਕੀਤੇ ਹਨ। ਪ੍ਰਿੰਸੀਪਲ ਅਜੈ ਸ਼ਰਮਾ ਅਤੇ ਇੰਚਾਰਜ ਅਧਿਆਪਕ ਤੀਰਥ ਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰੀਖ਼ਿਆ ਵਿੱਚ ਦਸਮੇਸ਼ ਗਲੋਬਲ ਸਕੂਲ ਦੇ 520 ਵਿਦਿਆਰਥੀ ਸ਼ਾਮਿਲ ਹੋਏ। ਦਰਜਾ ਤੀਜਾ ਵਿੱਚੋਂ ਸਹਿਜਪ੍ਰੀਤ ਕੌਰ ਨੇ ਪਹਿਲਾ ਸਥਾਨ, ਦਰਜਾ ਦੂਜਾ ਵਿੱਚੋਂ ਸੁਖਰੀਤ ਕੌਰ ਨੇ ਤੀਜਾ ਸਥਾਨ ਅਤੇ ਦਰਜਾ ਤੀਜਾ ਵਿੱਚੋਂ ਪਰਮਿੰਦਰ ਕੌਰ ਤੇ ਤੀਜਾ ਸਥਾਨ ਹਾਸਿਲ ਕੀਤਾ। ਦਰਜਾ ਪਹਿਲਾ ਵਿੱਚ ਹਰਜਾਪ ਕੌਰ ਨੇ ਪਹਿਲਾ ਤੇ ਨਵਜੋਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲ ਦੇ 20 ਵਿਦਿਆਰਥੀ ਮੈਰਿਟ ਵਿੱਚ ਆਏ। ਇਸੇ ਲੜੀ ਤਹਿਤ ਹੀ ਅੰਤਰ ਯੁਵਕ ਮੇਲਾ ਸਰਕਾਰੀ ਸਕੂਲ ਬਾਜਾਖਾਨਾ ਵਿੱਚ ਕਰਵਾਇਆ ਗਿਆ, ਜਿਸ ਵਿੱਚ ਦਸਮੇਸ਼ ਸਕੂਲ ਨੇ ਬਾਜ਼ੀ ਮਾਰਦਿਆਂ ‘ਦਸਤਾਰ ਸਜਾਓ’ ਮੁਕਾਬਲੇ ਵਿੱਚ ਗਗਨਦੀਪ ਸਿੰਘ ਨੇ ਪਹਿਲਾ ਅਤੇ ਪ੍ਰੀਤਇੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। -ਪੱਤਰ ਪ੍ਰੇਰਕ