ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਤਲਵਾੜਾ ਵਿੱਚ ਮਾਈਨਿੰਗ ਮਾਫ਼ੀਆ ਵੱਲੋਂ ਨਵੇਂ ਪੁਲ ਨੇੜੇ ਖੁਦਾਈ

06:54 AM Apr 24, 2024 IST
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੂੰ ਮੰਗ ਪੱਤਰ ਦਿੰਦੇ ਹੋਏ ਵਫ਼ਦ ਮੈਂਬਰ।

ਦੀਪਕ ਠਾਕੁਰ
ਤਲਵਾੜਾ, 23 ਅਪਰੈਲ
ਨੇੜਲੇ ਪਿੰਡ ਅਮਰੋਹ ਵਿੱਚ ਸਵਾਂ ਦਰਿਆ ’ਤੇ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਵਿਚਾਲੇ ਬਣੇ ਨਵੇਂ ਪੁਲ ਦੇ ਐਨ ਨਜ਼ਦੀਕ ਖਣਨ ਮਾਫੀਆ ਨੇ ਖੁਦਾਈ ਕਰ ਕੇ ਵਾਤਾਵਰਨ ਲਈ ਖ਼ਤਰਾ ਪੈਦਾ ਕਰ ਦਿੱਤਾ ਹੈ। ਤਲਵਾੜਾ ਖੇਤਰ ’ਚ ਭਾਵੇਂ ਕੋਈ ਸਰਕਾਰੀ ਖੱਡ ਖੁਦਾਈ ਲਈ ਮਨਜ਼ੂਰਸ਼ੁਦਾ ਨਹੀਂ ਹੈ, ਪਰ ਇੱਥੇ ਚੱਲਦੇ ਅੱਧੀ ਦਰਜਨ ਤੋਂ ਵੱਧ ਸਟੋਨ ਕਰੱਸ਼ਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਖਣਨ ਕਾਰੋਬਾਰੀਆਂ ਦੇ ਨਿਸ਼ਾਨੇ ’ਤੇ ਕੰਢੀ ਖੇਤਰ ਦੇ ਦਰਿਆ ਅਤੇ ਪਹਾੜ ਹਨ। ਸਥਾਨਕ ਲੋਕ ਇਲਾਕੇ ਦੀ ਵਿਗੜਦੀ ਆਬੋ ਹਵਾ ਅਤੇ ਕੁਦਰਤੀ ਉਜਾੜੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ, ਪਰ ਸਰਕਾਰ ਅਤੇ ਪ੍ਰਸ਼ਾਸਨ ਨੇ ਚੁੱਪ ਵੱਟੀ ਹੋਈ ਹੈ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਤਲਵਾੜਾ ਦੇ ਆਗੂਆਂ ਨੇ ਦਸਿਆ ਕਿ ਉਕਤ ਪੁਲ ਦੋਵੇਂ ਸੂਬਿਆਂ ’ਚ ਮੀਲ ਪੱਥਰ ਸਾਬਿਤ ਹੋਇਆ ਹੈ, ਹਿਮਾਚਲ ਪ੍ਰਦੇਸ਼ ਸਰਕਾਰ ਦੇ ਯਤਨਾਂ ਸਦਕਾ ਬਣੇ ਇਸ ਪੁੱਲ ਦਾ ਉਦਘਾਟਨ 17 ਮਈ 2022 ਨੂੰ ਹਿਮਾਚਲ ਪ੍ਰਦੇਸ਼ ਦੇ ਤਤਕਾਲੀਨ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕੀਤਾ ਸੀ, ਪਰ ਸਵਾਂ ਦਰਿਆ ’ਚ ਚੱਲਦੇ ਸਟੋਨ ਕਰੱਸ਼ਰਾਂ ਵੱਲੋਂ ਪੁੱਲ ਦੇ ਦੋਵੇਂ ਪਾਸੇ ਲਗਾਤਾਰ ਕਥਿਤ ਖੁਦਾਈ ਕੀਤੀ ਜਾ ਰਹੀ ਹੈ। ਪੁਲ ਦੇ ਪੈਰਾਂ ਤੋਂ ਮਹਿਜ਼ ਚੰਦ ਕੁ ਮੀਟਰਾਂ ਦੀ ਦੂਰੀ ’ਤੇ ਕੀਤੀ ਤਾਜ਼ਾ ਖੁਦਾਈ ਨੇ ਇਸ ਦੀ ਹੋਂਦ ਨੂੰ ਖਤਰਾ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦਸਿਆ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਸੀਮਾ ਵਿਚਾਲੇ ਵਹਿੰਦੇ ਸਵਾਂ ਦਰਿਆ ’ਚ ਦੋਵੇਂ ਸੂਬਿਆਂ ਦੀਆਂ ਦਰਜਨਾਂ ਬਰਸਾਤੀ ਖੱਡਾਂ ਪੈਂਦੀਆਂ ਹਨ। ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਨੇ ਪੰਜਾਬ ਸਰਕਾਰ ਨੂੰ ਸਮੇਂ ਰਹਿੰਦਿਆਂ ਸੁਚੇਤ ਕਰਦਿਆਂ ਖੇਤਰ ’ਚ ਹਰ ਕਿਸਮ ਦੀ ਖੁਦਾਈ ’ਤੇ ਤੁਰੰਤ ਰੋਕ ਲਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਦਰਿਆ ’ਚ ਕੀਤੀ ਕਥਿਤ ਖੁਦਾਈ ਅਤੇ ਪਹਾੜਾਂ ਦੀ ਪੁਟਾਈ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਕਥਿਤ ਦੋਸ਼ੀਆਂ ਖਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਖਣਨ ਗਤੀਵਿਧੀਆਂ ’ਤੇ ਰੋਕ ਲਾਉਣ ਅਤੇ ਸਟੋਨ ਕਰੱਸ਼ਰਾਂ ਨੂੰ ਮਨਜ਼ੂਰੀ ਨਾ ਦੇਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਮੇਟੀ ਦਾ ਇੱਕ ਵਫ਼ਦ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਮਿਲਿਆ। ਵਫ਼ਦ ’ਚ ਕੈਪਟਨ ਸੁਨੀਲ ਪਰਮਾਰ, ਨਾਇਬ ਸੂਬੇਦਾਰ ਅਸ਼ੋਕ ਜਲੇਰੀਆ, ਯਾਦਵਿੰਦਰ ਮਿਨਹਾਸ, ਮਨੋਜ ਧੀਮਾਨ, ਕੈਪਟਨ ਸਵਰਨ ਸਿੰਘ ਭੋਲ ਤੇ ਬਹਾਦੁਰ ਸਿੰਘ ਸ਼ਾਮਲ ਸਨ।

Advertisement

Advertisement
Advertisement