For the best experience, open
https://m.punjabitribuneonline.com
on your mobile browser.
Advertisement

ਕੈਂਪ ਦੌਰਾਨ ਸਵਾ ਤਿੰਨ ਸੌ ਮਰੀਜ਼ਾਂ ਦੀ ਜਾਂਚ

10:01 AM Aug 14, 2024 IST
ਕੈਂਪ ਦੌਰਾਨ ਸਵਾ ਤਿੰਨ ਸੌ ਮਰੀਜ਼ਾਂ ਦੀ ਜਾਂਚ
ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਮਾਹਿਰ ਡਾਕਟਰ।-ਫੋਟੋ: ਬੱਲੀ
Advertisement

ਬਰਨਾਲਾ: ਪ੍ਰਭੂ ਕਿਰਪਾ ਸਹਾਰਾ ਵੈੱਲਫੇਅਰ ਕਲੱਬ ਬਰਨਾਲਾ ਵੱਲੋਂ ਸਥਾਨਕ ਬੀਐੱਮਸੀ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਹਨੀ ਸੋਹਲ ਯਾਦਗਰੀ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਕਲੱਬ ਆਗੂ ਬੰਟੀ ਗਰੋਵਰ ਨੇ ਦੱਸਿਆ ਕਿ ਲੰਘੇ ਦਿਨੀਂ ਹੀ ਅਚਨਚੇਤ ਵਿਛੜੇ ਕਲੱਬ ਦੇ ਨੌਜਵਾਨ ਉਤਸ਼ਾਹੀ ਮੈਂਬਰ ਹਨੀ ਸੋਹਲ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਕੁਲਦੀਪ ਸਿੰਘ ਕਾਲਾ ਢਿੱਲੋਂ, ਦੀਪਕ ਬਾਂਸਲ ਸੋਨੀ ਅਤੇ ਅਸ਼ੋਕ ਕੁਮਾਰ ਗਰਗ ਵੱਲੋਂ ਕੀਤਾ ਗਿਆ।ਕੈਂਪ ਦੌਰਾਨ ਬੀਐੱਮਸੀ ਸੁਪਰਸਪੈਸ਼ਲਿਟੀ ਹਸਪਤਾਲ ਦੇ ਮਾਹਿਰ ਡਾਕਟਰ ਇਸ਼ਾਨ ਬਾਂਸਲ, ਉਜਵਲ ਚੰਦਰ ਮਹਿਰੋਤਰਾ, ਮਨੀਸ਼ ਸ਼ਰਮਾ, ਸੁਮਿਤ ਮਹਿਤਾ ਅਤੇ ਮੇਘਾ ਸਿੰਗਲਾ ਨੇ 325 ਮਰੀਜ਼ਾਂ ਦੀ ਜਾਂਚ ਕੀਤੀ। ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ਅਤੇ ਵਿਸ਼ੇਸ਼ ਟੈਸਟ ਵੀ ਕਲੱਬ ਵੱਲੋਂ ਆਪਣੇ ਪੱਧਰ ’ਤੇ ਕਰਵਾਏ ਗਏ। ਇਸ ਮੌਕੇ ਕਲੱਬ ਚੇਅਰਮੈਨ ਪਵਨ ਪਰਿੰਦਾ ਤੇ ਮੀਤ ਪ੍ਰਧਾਨ ਸੁਭਾਸ਼ ਮਿੱਤਲ ਵੀ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ

Advertisement

Advertisement
Advertisement
Author Image

Advertisement