ਕੈਂਪ ਵਿਚ ਚਾਰ ਸੌ ਤੋਂ ਵੱਧ ਮਰੀਜ਼ਾਂ ਦੀ ਜਾਂਚ
09:47 AM Feb 03, 2024 IST
Advertisement
ਸ਼ਾਹਕੋਟ: ਗੁਰਦੁਆਰਾ ਦਮਦਮਾ ਸਾਹਿਬ ਮਲਸੀਆਂ ਵਿਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਗੁਰੂ ਨਾਨਕ ਮਿਸ਼ਨ ਸੇਵਾ ਸੈਂਟਰ ਮਲਸੀਆਂ ਦੇ ਸਹਿਯੋਗ ਨਾਲ ਲਾਏ ਮੁਫਤ ਕੈਂਸਰ ਜਾਂਚ ਕੈਂਪ ’ਚ ਵੱਖ-ਵੱਖ ਬਿਮਾਰੀਆਂ ਦੇ 401 ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਹ ਕੈਂਪ ਕੈਨੇਡਾ ਦੇ ਸੰਸਦ ਮੈਂਬਰ ਮਨਿੰਦਰ ਸਿੱਧੂ ਦੀ ਦਾਦੀ, ਸਮਾਜ ਸੇਵਕ ਪਰਵਾਸੀ ਭਾਰਤੀ ਪਰਮ ਸਿੱਧੂ, ਨਰਿੰਦਰ ਸਿੱਧੂ ਅਤੇ ਰਾਣਾ ਸਿੱਧੂ ਦੀ ਮਾਤਾ ਬਲਜੀਤ ਕੌਰ ਸਿੱਧੂ ਦੀ ਯਾਦ ’ਚ ਲਾਇਆ ਗਿਆ। ਵਰਲਡ ਕੈਂਸਰ ਕੇਅਰ ਦੇ ਮੈਨੇਜਿੰਗ ਡਾਇਰੈਕਟਰ ਧਰਮਿੰਦਰ ਢਿਲੋ ਨੇ ਦੱਸਿਆ ਕਿ ਕੈਂਪ ਵਿਚ ਮਾਹਿਰ ਡਾਕਟਰਾਂ ਦੀ ਟੀਮ ਨੇ ਹਰ ਪ੍ਰਕਾਰ ਦੇ ਕੈਂਸਰ, ਅੱਖਾਂ, ਹੱਡੀਆਂ ਅਤੇ ਕਈ ਹੋਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦੀ ਡਾਕਟਰੀ ਜਾਂਚ, ਹਰ ਪ੍ਰਕਾਰ ਦੇ ਟੈਸਟ ਕਰਨ ਉਪਰੰਤ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿਤੀਆਂ ਗਈਆਂ। -ਪੱਤਰ ਪ੍ਰੇਰਕ
Advertisement
Advertisement
Advertisement