ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੈਡੀਕਲ ਕੈਂਪ ਵਿੱਚ 800 ਮਰੀਜ਼ਾਂ ਦੀ ਜਾਂਚ

07:40 AM Apr 18, 2024 IST
ਬੈਰਸੀਆਣਾ ਹਸਪਤਾਲ ਦਿੜ੍ਹਬਾ ਵਿੱਚ ਮਰੀਜ਼ ਦੀ ਜਾਂਚ ਡਾ. ਗੌਰਵ ਬਾਠਲਾ। ਫੋਟੋ:ਸ਼ੀਤਲ

ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 17 ਅਪਰੈਲ
ਸਾਹਿਤ ਸਭਾ ਦਿੜ੍ਹਬਾ, ਤਰਕਸ਼ੀਲ ਸੁਸਾਇਟੀ ਅਤੇ ਇਲਾਕੇ ਦੀਆਂ ਹੋਰ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਬਾਬਾ ਬੈਰਸੀਆਣਾ ਸਾਹਿਬ ਚੈਰੀਟੇਬਲ ਹਸਪਤਾਲ ਦਿੜ੍ਹਬਾ ਦੇ ਉੱਦਮ ਸਦਕਾ ਬਾਬਾ ਬੈਰਸੀਆਣਾ ਹਸਪਤਾਲ ਵਿੱਚ ਮੈਡੀਕਲ ਕੈਂਪ ਅਤੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੇ 800 ਦੇ ਕਰੀਬ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਅਤੇ ਕੁਝ ਟੈਸਟ ਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ।
ਇਸ ਸਬੰਧੀ ਬਾਬਾ ਬੈਰਸੀਆਣਾ ਚੈਰੀਟੇਬਲ ਦੇ ਪ੍ਰਬੰਧਕ ਰਾਜ ਕੁਮਾਰ ਰਾਮਾ, ਇੰਸਪੈਕਟਰ ਗੁਰਜੰਟ ਸਿੰਘ ਘੁਮਾਣ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਕਾਮਰੇਡ ਭੀਮ ਸਿੰਘ ਦੀ ਯਾਦ ਵਿੱਚ ਇਹ ਪੰਜਵਾਂ ਕੈਂਪ ਹੈ ਜਿਸ ਵਿੱਚ ਹੱਡੀਆਂ ਦੇ ਮਾਹਿਰ ਡਾ. ਗੌਰਵ ਬਾਠਲਾ, ਡਾ. ਐਸਕੇ ਗੋਇਲ, ਅੱਖਾਂ ਦੇ ਮਾਹਿਰ ਡਾ. ਹਿਮਾਂਗ ਅਗਰਵਾਲ ਤੋਂ ਇਲਾਵਾ ਡਾ. ਅਮਿਤ ਕੁਮਾਰ, ਡਾ. ਜੂਹੀ ਗੋਇਲ, ਡਾ. ਗੁਰਪ੍ਰੀਤ ਸਿੰਘ ਅਤੇ ਡਾ. ਅਭਿਸ਼ੇਕ ਬਾਂਸਲ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ। ਕੈਂਪ ਵਿੱਚ ਜਿੱਥੇ 800 ਦੇ ਕਰੀਬ ਮਰੀਜ਼ਾਂ ਨੇ ਆਪਣਾ ਚੈੱਕ ਅੱਪ ਕਰਵਾਇਆ, ਉੱਥੇ 80 ਦੇ ਕਰੀਬ ਖੂਨਦਾਨੀਆਂ ਨੇ ਖੂਨ ਦਾਨ ਕਰ ਕੇ ਸਮਾਜ ਸੇਵੀ ਇਸ ਕਾਰਜ ਵਿੱਚ ਵੱਡਾ ਯੋਗਦਾਨ ਪਾਇਆ।

Advertisement

Advertisement
Advertisement