ਸਾਰਸਾ ਅਤੇ ਭੇਂਸੀ ਮਾਜਰਾ ਵਿੱਚ ਕੈਂਪ ਦੌਰਾਨ 78 ਮਰੀਜ਼ਾਂ ਦੀ ਜਾਂਚ
ਪੱਤਰ ਪ੍ਰੇਰਕ
ਪਿਹੋਵਾ, 1 ਅਗਸਤ
ਨਵੀਨ ਜਿੰਦਲ ਫਾਊਂਡੇਸ਼ਨ ਵੱਲੋਂ ਵੀਰਵਾਰ ਨੂੰ ਪਿੰਡ ਸਾਰਸਾ ਅਤੇ ਭੇਂਸੀ ਮਾਜਰਾ ਵਿੱਚ ਨਵੀਨ ਸੰਕਲਪ ਕੈਂਪ ਲਗਾਇਆ ਗਿਆ| ਟੀਮ ਨੇ ਪਿੰਡ ਵਾਸੀਆਂ ਨੂੰ ਰਾਸ਼ਨ ਕਾਰਡ, ਪਰਿਵਾਰਕ ਸ਼ਨਾਖਤੀ ਕਾਰਡ, ਬੀਪੀਐਲ ਕਾਰਡ ਅਤੇ ਪੈਨਸ਼ਨ ਨਾਲ ਸਬੰਧਤ ਕੰਮਾਂ ਵਿੱਚ ਮਦਦ ਕੀਤੀ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੂੰ ਮੁਫ਼ਤ ਟੈਸਟ ਅਤੇ ਦਵਾਈਆਂ ਦਾ ਲਾਭ ਦਿੱਤਾ ਗਿਆ। ਪਿੰਡ ਦੇ ਸਰਪੰਚ ਬਲਿੰਦਰ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਇਕ-ਇਕ ਕਰਕੇ ਪੂਰਾ ਕਰਨ ਵਿਚ ਰੁੱਝੇ ਹੋਏ ਹਨ। ਕੁਰੂਕਸ਼ੇਤਰ ਲੋਕ ਸਭਾ ਨੂੰ ਦੇਸ਼ ਦਾ ਸਭ ਤੋਂ ਸਾਫ, ਸਿਹਤਮੰਦ ਅਤੇ ਖੁਸ਼ਹਾਲ ਖੇਤਰ ਬਣਾਉਣਾ ਸੰਸਦ ਮੈਂਬਰ ਜਿੰਦਲ ਦਾ ਸੁਪਨਾ ਹੈ। ਸਰਪੰਚ ਸੁਭਾਸ਼ ਨੇ ਦੱਸਿਆ ਕਿ ਕਾਫੀ ਸਮੇਂ ਬਾਅਦ ਪਿੰਡ ਵਿੱਚ ਅਜਿਹੀ ਸਿਹਤ ਤੇ ਸਮਾਜਿਕ ਸਹੂਲਤਾਂ ਦੇਖਣ ਨੂੰ ਮਿਲੀਆਂ ਹਨ। ਇਸ ਲਈ ਸਮੁੱਚਾ ਪਿੰਡ ਸੰਸਦ ਮੈਂਬਰ ਨਵੀਨ ਜਿੰਦਲ ਦਾ ਧੰਨਵਾਦੀ ਹੋਵੇਗਾ। ਇਸ ਮੌਕੇ ਡਾ. ਗੁਰਸ਼ਰਨ ਨੇ ਦੱਸਿਆ ਕਿ ਜਾਂਚ ਕੈਂਪ ਵਿੱਚ 78 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਬਿਮਾਰ ਲੋਕਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਵੈਨ ਰਾਹੀਂ ਲੋਕਾਂ ਦੇ ਖੂਨ ਦੀ ਜਾਂਚ, ਪਿਸ਼ਾਬ ਦੀ ਜਾਂਚ ਅਤੇ ਈਸੀਜੀ, ਲੀਵਰ, ਕਿਡਨੀ, ਮਲੇਰੀਆ, ਡੇਂਗੂ ਟੈਸਟ, ਐੱਚਆਈਵੀ, ਐੱਚਸੀਵੀ, ਬਲੱਡ ਇਨਫੈਕਸ਼ਨ ਆਦਿ ਦੀ ਵੀ ਜਾਂਚ ਕੀਤੀ ਗਈ। ਔਰਤਾਂ ਨੇ ਕਿਹਾ ਕਿ ਸੰਸਦ ਮੈਂਬਰ ਨਵੀਨ ਜਿੰਦਲ ਦੀ ਸੋਚ ਸ਼ਲਾਘਾਯੋਗ ਹੈ ਕਿ ਉਹ ਲੋੜਵੰਦਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਹਨ।