For the best experience, open
https://m.punjabitribuneonline.com
on your mobile browser.
Advertisement

ਅੱਖਾਂ ਦੇ ਕੈਂਪ ਵਿੱਚ 513 ਮਰੀਜ਼ਾਂ ਦੀ ਜਾਂਚ

08:32 AM Apr 05, 2024 IST
ਅੱਖਾਂ ਦੇ ਕੈਂਪ ਵਿੱਚ 513 ਮਰੀਜ਼ਾਂ ਦੀ ਜਾਂਚ
ਮਰੀਜ਼ਾਂ ਨੂੰ ਫਲ ਦਿੰਦੇ ਹੋਏ ਸਿਹਤ ਅਧਿਕਾਰੀ। -ਫੋਟੋ: ਮਲਕੀਅਤ ਸਿੰਘ
Advertisement

ਜਲੰਧਰ: ਸਿਹਤ ਵਿਭਾਗ ਜਲੰਧਰ ਵੱਲੋਂ ਸੀਨੀਅਰ ਮੈਡੀਕਲ ਅਫਸਰ ਡਾ. ਗੁਰਪ੍ਰੀਤ ਕੌਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਈ.ਐਸ.ਆਈ ਡਾ. ਅਰੁਣ ਵਰਮਾ ਦੀ ਦੇਖ-ਰੇਖ ਵਿੱਚ ਆਈ ਮੋਬਾਈਲ ਯੂਨਿਟ ਦੀ ਟੀਮ ਵੱਲੋਂ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਦਿੰਦੇ ਹੋਏ ਪਿਛਲੇ 5 ਦਿਨਾਂ ਦੌਰਾਨ ਅੱਖਾਂ ਦੀ ਮੁਫਤ ਜਾਂਚ ਤੇ ਇਲਾਜ ਸਬੰਧੀ ਵਿਸ਼ੇਸ਼ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ ਵਿੱਚ ਖੇਤਰੀ ਲੋਕਾਂ ਵੱਲੋਂ ਖਾਸ ਦਿਲਚਸਪੀ ਦਿਖਾਈ ਗਈ ਅਤੇ ਕੈਂਪਾਂ ਵਿੱਚ ਦਿੱਤੀਆਂ ਜਾ ਰਹੀਆਂ ਮੁਫ਼ਤ ਸੇਵਾਵਾਂ ਦਾ ਲਾਭ ਲਿਆ ਗਿਆ। ਆਈ ਮੋਬਾਈਲ ਯੂਨਿਟ ਦੇ ਅੱਖਾਂ ਦੇ ਰੋਗਾਂ ਦੇ ਮਾਹਿਰ ਸੀਨੀਅਰ ਮੈਡੀਕਲ ਅਫ਼ਸਰ ਡਾ. ਗੁਰਪ੍ਰੀਤ ਕੋਰ ਨੇ ਦੱਸਿਆ ਕਿ ਕੈਂਪਾਂ ਦੌਰਾਨ ਕੁੱਲ 513 ਲੋਕਾਂ ਵੱਲੋਂ ਜਾਂਚ ਕਰਵਾਈ ਗਈ ਤੇ 44 ਮਰੀਜ਼ਾਂ ਦੇ ਅਪਰੇਸ਼ਨ ਕੀਤੇ ਗਏ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×