For the best experience, open
https://m.punjabitribuneonline.com
on your mobile browser.
Advertisement

ਅੱਖਾਂ ਦੇ ਕੈਂਪ ਵਿੱਚ 500 ਮਰੀਜ਼ਾਂ ਦੀ ਜਾਂਚ

08:22 AM Sep 29, 2024 IST
ਅੱਖਾਂ ਦੇ ਕੈਂਪ ਵਿੱਚ 500 ਮਰੀਜ਼ਾਂ ਦੀ ਜਾਂਚ
ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ।
Advertisement

ਲਹਿਰਾਗਾਗਾ

Advertisement

ਪਿੰਡ ਜਲੂਰ ਵਿੱਚ ਯੁਵਕ ਸੇਵਾਵਾਂ ਕਲੱਬ ਵੱਲੋਂ ਮਾਤਾ ਗੁਰਮੀਤ ਕੌਰ ਦੀ ਯਾਦ ਵਿੱਚ ਪੰਜਵਾਂ ਅੱਖਾਂ ਦਾ ਜਾਂਚ ਤੇ ਅਪਰੇਸ਼ਨ ਕੈਂਪ ਲਾਇਆ ਗਿਆ। ਕੈਂਪ ਵਿੱਚ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾ. ਨਿਰਮਲ ਸਿੰਘ, ਡਾ. ਮਨੀ, ਡਾ. ਨੀਲਮ ਅਤੇ ਗੁਰਪ੍ਰੀਤ ਸਿੰਘ ਦੀ ਟੀਮ ਨੇ 500 ਮਰੀਜ਼ਾਂ ਦੀ ਅੱਖਾਂ ਜਾਂਚ ਕੀਤੀ ਅਤੇ 113 ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ। ਕਲੱਬ ਦੇ ਖਜ਼ਾਨਚੀ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਕੈਂਪ ਵਿੱਚ ਮਰੀਜ਼ਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਹਨ। ਇਸ ਮੌਕੇ ਗੁਰਮੀਤ ਸਿੰਘ ਰੰਧਾਵਾ, ਜਗਤਾਰ ਸਿੰਘ, ਗੁਰਿੰਦਰ ਹਨੀ, ਡਾਕਟਰ ਮੋਹਰ ਸਿੰਘ ਤੇ ਡਾਕਟਰ ਜਸਬੀਰ ਸਿੰਘ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement