ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਦੌਰਾਨ 250 ਮਰੀਜ਼ਾਂ ਦੀ ਜਾਂਚ

10:24 AM Nov 11, 2024 IST

ਖੇਤਰੀ ਪ੍ਰਤੀਨਿਧ
ਸਨੌਰ, 10 ਨਵੰਬਰ
ਗੁਰੂਦੁਆਰਾ ਸੰਤ ਦਰਬਾਰ ਪਿੰਡ ਬਲਬੇੜਾ ਅਤੇ ਮਾਡਰਨ ਲੈਬੋਰੇਟਰੀ ਸਨੌਰ ਦੇ ਮੁਖੀ ਸਮਾਜ ਸੇਵਕ ਮਨਜੀਤ ਸਿੰਘ ਚੌਹਾਨ ਵੱਲੋਂ ਪਿੰਡ ਬਲਬੇੜਾ ਵਿਖੇ ਮੁਫ਼ਤ ਮੈਡੀਕਲ ਚੈਕ-ਅੱਪ ਕੈਂਪ ਲਗਾ ਕੇ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਅਤੇ ਪੇਟ ਦੇ ਰੋਗਾਂ ਦੀ ਜਾਂਚ ਕੀਤੀ ਗਈ। ਇਸ ਮੌਕੇ 250 ਮਰੀਜ਼ਾਂ ਦੀ ਮੈਡੀਕਲ ਜਾਂਚ ਕਰਕੇ ਲੋੜ ਮੁਤਾਬਿਕ ਮਰੀਜਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਡਾ. ਰਾਜਵੀਰ ਕੌਰ (ਡੈਂਟਲ ਸਰਜਨ) ਅਤੇ ਡਾ. ਤਜਿੰਦਰ ਸਿੰਘ (ਜ਼ਖ਼ਮਾਂ ਦੇ ਮਾਹਿਰ) ਆਦਿ ਮਾਹਰ ਡਾਕਟਰਾਂ ਨੇ ਸੇਵਾਵਾਂ ਨਿਭਾਈਆਂ। ਇਸ ਮੌਕੇ ਹੀ ਮੁੱਖ ਪ੍ਰਬੰਧਕ ਮਨਜੀਤ ਸਿੰਘ ਚੌਹਾਨ ਦੇ ਨਾਲ ਬਾਬਾ ਲਖਵਿੰਦਰ ਸਿੰਘ ਬਲਬੇੜਾ, ਬਾਬਾ ਹਰਪਾਲ ਸਿੰਘ, ਬਾਬਾ ਮਨਪ੍ਰੀਤ ਸਿੰਘ, ਬਾਬਾ ਮੰਗਲ ਸਿੰਘ ਅਤੇ ਸੁਖਬੀਰ ਸਿੰਘ ਬਲਬੇੜਾ ਵੀ ਵੀ ਹਾਜ਼ਰ ਰਹੇ।

Advertisement

Advertisement