ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸਿਹਤ ਜਾਂਚ ਕੈਂਪ ਦੌਰਾਨ 180 ਮਰੀਜ਼ਾਂ ਦਾ ਮੁਆਇਨਾ

07:33 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਖੰਨਾ, 27 ਜੂਨ

ਇਲਾਕੇ ਦੀ ਪ੍ਰੱਸਿਧ ਸਮਾਜਸੇਵੀ ਸੰਸਥਾ ਲਾਇਨਜ਼ ਕਲੱਬ ਖੰਨਾ ਗ੍ਰੇਟਰ ਵੱਲੋਂ ਫੋਰਟਿਸ ਹਸਪਤਾਲ, ਲੁਧਿਆਣਾ ਦੇ ਸਹਿਯੋਗ ਨਾਲ ਪਿੰਡ ਲਲਹੇੜੀ ਵਿੱਚ ਪ੍ਰਧਾਨ ਧਰਮਿੰਦਰ ਸਿੰਘ ਰੂਪਰਾਏ ਦੀ ਅਗਵਾਈ ਵਿਚ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਹੱਡੀਆਂ, ਜੋੜਾਂ, ਗੁਰਦੇ, ਔਰਤਾਂ ਅਤੇ ਬੱਚਿਆਂ ਨਾਲ ਸਬੰਧਿਤ ਬਿਮਾਰੀਆਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਵਿਚ ਪ੍ਰਸਿੱਧ ਡਾਕਟਰਸ ਆਰਥੋਪੈਡਿਕਸ ਦੇ ਉਘੇ ਸਲਾਹਕਾਰ ਡਾ. ਸੰਜੀਵ ਮਹਾਜਨ, ਰੋਬੋਟਿਕ ਜੁਆਇੰਟ ਰਿਪਲੈਸਮੇਂਟ ਅਤੇ ਖੇਡ ਨਾਲ ਸਬੰਧਿਤ ਸੱਟਾਂ ਵਿਚ ਮਾਹzwnj;ਿਰ, ਯੂਰੋਲੋਜੀ ਅਤੇ ਕਿਡਨੀ ਟ੍ਰਾਂਸਪਲਾਂਟ ਦੇ ਮਾਹਿਰ ਡਾ. ਜਸਪ੍ਰੀਤ ਸਿੰਘ ਛਾਬੜਾ, ਪ੍ਰਸੂਤੀ ਅਤੇ ਮਹਿਲਾ ਰੋਗਾਂ ਦੇ ਮਾਹਿਰ ਡਾ. ਗੁਰਸਿਮਰਨ ਕੌਰ ਅਤੇ ਬਾਲ ਰੋਗ ਅਤੇ ਨਵਜਾਤ ਬੱਚਿਆਂ ਦੇ ਮਾਹਿਰ ਡਾ. ਗੌਰਵ ਮਿੱਤਲ ਵੱਲੋਂ ਆਏ ਮਰੀਜਾਂ ਦੀ ਜਾਂਚ ਕੀਤੀ । ਕੈਂਪ ਦੌਰਾਨ ਹਾਜ਼ਰ ਲੋਕਾਂ ਨੂੰ ਬੀ.ਐਮ.ਆਈ, ਈਸੀਜੀ (ਇਲੈਕਟ੍ਰੋਕਾਰਡਯੋਗਰਾਮ), ਬਲੱਡ ਸ਼ੂਗਰ ਪ੍ਰੀਖਿਆ, ਬਲੱਡ ਪ੍ਰੈੱਸ਼ਰ ਦੀ ਜਾਂਚ ਸਮੇਤ ਕਈ ਮੁਫਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਕੈਂਪ ਵਿਚ ਕੁੱਲ 180 ਮਰੀਜ਼ਾਂ ਨੇ ਲਾਭ ਉਠਾਇਆ।

Advertisement

Advertisement
Tags :
ਸਿਹਤਕੈਂਪਜਾਂਚਦੌਰਾਨਮਰੀਜ਼ਾਂਮੁਆਇਨਾ
Advertisement