ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਦੌਰਾਨ 150 ਮਰੀਜ਼ਾਂ ਦੀ ਜਾਂਚ

05:44 AM Nov 24, 2024 IST
ਮਰੀਜ਼ਾਂ ਦੀ ਜਾਂਚ ਕਰਦੇ ਹੋਏ ਡਾਕਟਰ ਸੁਸ਼ੀਲ ਤੇ ਹੋਰ।

ਰੂਪਨਗਰ (ਜਗਮੋਹਨ ਸਿੰਘ): ਇੱਥੋਂ ਨੇੜਲੇ ਪਿੰਡ ਚੈੜੀਆਂ ਵਿੱਚ ਯੂਥ ਵੈੱਲਫੇਅਰ ਕਲੱਬ, ਸ਼ਹੀਦ ਭਗਤ ਸਿੰਘ ਕਲੱਬ ਅਤੇ ਗਰਾਮ ਪੰਚਾਇਤ ਵੱਲੋਂ ਸਮੂਹ ਨਗਰ ਵਾਸੀਆਂ ਅਤੇ ਪਰਵਾਸੀ ਪੰਜਾਬੀਆਂ ਦੇ ਸਹਿਯੋਗ ਨਾਲ ਸਿਹਤ ਜਾਂਚ ਕੈਂਪ ਲਗਾਇਆ ਗਿਆ। ਸਰਪੰਚ ਦਵਿੰਦਰ ਸਿੰਘ ਅਤੇ ਸਹਿਕਾਰੀ ਸਭਾ ਚੈੜੀਆਂ ਦੇ ਪ੍ਰਧਾਨ ਸੁਰਿੰਦਰ ਸਿੰਘ ਬੁੱਗਾ ਦੀ ਦੇਖ ਰੇਖ ਅਧੀਨ ਲਗਾਏ ਕੈਂਪ ਦੌਰਾਨ ਮੈਡੀਕਲ ਸਰਜਨ ਡਾ. ਸੁਸ਼ੀਲ, ਡਾ. ਸੁਧਾਕਰ, ਲਵਪ੍ਰੀਤ ਸਿੰਘ ਚੈੜੀਆਂ ਤੇ ਕੇਤਕੀ ’ਤੇ ਆਧਾਰਿਤ ਚੰਡੀਗੜ੍ਹ ਹਸਪਤਾਲ ਸੋਲਖੀਆਂ ਦੀ ਟੀਮ ਨੇ 150 ਮਰੀਜ਼ਾਂ ਦੀ ਜਾਂਚ ਕਰ ਕੇ ਦਵਾਈਆਂ ਦਿੱਤੀਆਂ। ਕੈਂਪ ਦੌਰਾਨ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਜਤਿੰਦਰ ਸਿੰਘ ਤੇ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement