ਕੈਂਪ ਦੌਰਾਨ 120 ਮਰੀਜ਼ਾਂ ਦੀ ਜਾਂਚ
ਲੁਧਿਆਣਾ: ਭਗਵਾਨ ਮਹਾਵੀਰ ਸੇਵਾ ਸੰਸਥਾ ਵੱਲੋਂ ਇੱਕ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਸਿਪਲਾ ਕੰਪਨੀ ਦੇ ਸਹਿਯੋਗ ਨਾਲ ਮਰੀਜ਼ਾਂ ਦੇ ਫੇਫੜਿਆਂ ਦੀ ਜਾਂਚ ਕੀਤੀ ਗਈ। ਹਰਗੋਬਿੰਦ ਨਗਰ ਸਥਿਤ ਹਨੂੰਮਾਨ ਮੰਦਿਰ ਰੋਡ ‘ਤੇ ਗੁਪਤਾ ਕਲੀਨਿਕ ਦੇ ਡਾ. ਪ੍ਰਾਣ ਗੁਪਤਾ ਅਤੇ ਡਾ. ਸੰਦੀਪ ਮਿਗਲਾਨੀ ਵੱਲੋਂ 120 ਦੇ ਕਰੀਬ ਮਰੀਜ਼ਾਂ ਨੂੰ ਉਨ੍ਹਾਂ ਦੇ ਫੇਫੜਿਆਂ ਦੀ ਕਮਜ਼ੋਰੀ ਬਾਰੇ ਜਾਣੂ ਕਰਵਾਇਆ ਗਿਆ ਅਤੇ ਸਪਾਈਰੋਮੀਟਰ ਮਸ਼ੀਨ ਰਾਹੀਂ ਮੁਫ਼ਤ ਟੈਸਟ ਕੀਤੇ ਗਏ।zwnj; ਇਸ ਮੌਕੇ ਮੁਫ਼ਤ ਬੀਪੀ ਜਾਂਚ, ਮੁਫ਼ਤ ਸ਼ੂਗਰ ਚੈੱਕਅਪ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਆਦਿ ਵੀ ਦਿੱਤੀਆਂ ਗਈਆਂ। ਕੈਂਪ ਵਿੱਚ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਪੰਪ ਵੀ ਦਿੱਤੇ ਗਏ। ਇਸ ਮੌਕੇ ਦਿਵਿਆਂਸ਼ ਜੈਨ ਅਤੇ ਖੁਸ਼ੀ ਜੈਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਗਵਾਨ ਮਹਾਵੀਰ ਸੇਵਾ ਸੰਸਥਾ ਦੇ ਪ੍ਰਧਾਨ ਰਾਕੇਸ਼ ਜੈਨ, ਰਾਜੇਸ਼ ਜੈਨ, ਰਮਾ ਜੈਨ, ਡਾ. ਨੇਹਾ ਗੁਪਤਾ, ਗੋਕੁਲੇਸ਼ ਗੁਪਤਾ, ਰਕਸ਼ਾ ਗੁਪਤਾ ਆਦਿ ਵੀ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ