ਕੈਂਪ ਦੌਰਾਨ 106 ਮਰੀਜ਼ਾਂ ਦੀ ਜਾਂਚ
09:09 AM Nov 25, 2024 IST
Advertisement
ਪੱਤਰ ਪ੍ਰੇਰਕ
ਕੁਰੂਕਸ਼ੇਤਰ, 24 ਨਵੰਬਰ
ਡੀਆਰ ਜੈਨ ਨਿਊਰੋਕੇਅਰ ਐਂਡ ਮਲਟੀ ਸਪੈਸ਼ਲਿਟੀ ਹਸਪਤਾਲ ਕੁਰੂਕਸ਼ੇਤਰ ਦੇ ਬ੍ਰੇਨ ਐਂਡ ਸਪਾਈਨ ਨਿਊਰੋ ਸਰਜਨ ਡਾ. ਹਿਮਾਂਸ਼ੂ ਜੈਨ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਦੀ ਕੁਰਬਾਨੀ ਨੇ ਸਾਨੂੰ ਮਨੁੱਖਤਾ ਦੀ ਭਲਾਈ ਅਤੇ ਸੇਵਾ ਦਾ ਸੰਦੇਸ਼ ਦਿੱਤਾ ਹੈ। ਇਸ ਲਈ ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ। ਉਹ ਅੱਜ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਪਿੰਡ ਇਸ਼ਰਗੜ੍ਹ ਦੇ ਗੁਰਦੁਆਰੇ ਵਿੱਚ ਡੀਆਰ ਜੈਨ ਨਿਊਰੋਕੇਅਰ ਐਂਡ ਮਲਟੀ ਸਪੈਸ਼ਲਿਟੀ ਹਸਪਤਾਲ ਵੱਲੋਂ ਲਾਏ ਕੈਂਪ ਦੇ ਉਦਘਾਟਨ ਮੌਕੇ ਬੋਲ ਰਹੇ ਸਨ। ਡਾ. ਸੰਜੇ ਸ਼ਰਮਾ ਦੀ ਅਗਵਾਈ ਹੇਠ ਲਗਾਏ 1961ਵੇਂ ਕੈਂਪ ਵਿਚ 106 ਮਰੀਜ਼ਾਂ ਦੀ ਕਾਊਂਸਲਿੰਗ, ਚੈਕਅੱਪ, ਬਲੱਡ ਸ਼ੂਗਰ ਦੀ ਜਾਂਚ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਸਰਪੰਚ ਕਾਜਲ ਦੇਵੀ ਅਤੇ ਸਮਾਜ ਸੇਵੀ ਸੰਦੀਪ ਸਿੰਘ ਨੇ ਡਾ. ਹਿਮਾਂਸ਼ੂ ਜੈਨ ਦਾ ਸਨਮਾਨ ਕੀਤਾ।
Advertisement
Advertisement
Advertisement