For the best experience, open
https://m.punjabitribuneonline.com
on your mobile browser.
Advertisement

ਪੈੱਕ ਦੀ ਅਲੂਮਨੀ ਮੀਟ ’ਚ ਪੁੱਜੇ ਸਾਬਕਾ ਵਿਦਿਆਰਥੀ

08:46 AM Feb 11, 2024 IST
ਪੈੱਕ ਦੀ ਅਲੂਮਨੀ ਮੀਟ ’ਚ ਪੁੱਜੇ ਸਾਬਕਾ ਵਿਦਿਆਰਥੀ
ਪੈਕ ’ਚੋਂ ਪੜ੍ਹਨ ਵਾਲੇ ਪੁਰਾਣੇ ਵਿਦਿਆਰਥੀ। -ਫੋਟੋ: ਰਵੀ ਕੁਮਾਰ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 10 ਫਰਵਰੀ
ਪੰਜਾਬ ਇੰਜਨੀਅਰਿੰਗ ਕਾਲਜ ਡੀਮਡ ਟੂ ਬੀ ਯੂਨੀਵਰਸਿਟੀ ਵਿੱਚ ਅੱਜ ਅਲੂਮਨੀ ਮੀਟ ਕਰਵਾਈ ਗਈ। ਇਸ ਵਿਚ ਕਾਲਜ ਦੇ ਦੇਸ਼ ਤੇ ਵਿਦੇਸ਼ ਵਿਚ ਸਥਾਪਤ ਹੋ ਚੁੱਕੇ ਸਾਬਕਾ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਐਨਡੀਆਰਐਫ ਦੇ ਡਾਇਰੈਕਟਰ ਜਨਰਲ ਅਤੁਲ ਕੜਵਲ ਨੇ ਹਾਜ਼ਰੀ ਭਰੀ। ਉਨ੍ਹਾਂ ਸਾਬਕਾ ਵਿਦਿਆਰਥੀਆਂ ਵੱਲੋਂ ਇਸ ਸਮਾਗਮ ਵਿੱਚ ਪੁੱਜਣ ਦੀ ਸ਼ਲਾਘਾ ਕੀਤੀ। ਪੰਜਾਬ ਇੰਜਨੀਅਰਿੰਗ ਕਾਲਜ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਟੀਕਮ ਚੰਦਰ ਬਾਲੀ ਤੇ ਜਨਰਲ ਸਕੱਤਰ ਐਚ ਐਸ ਓਬਰਾਏ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪੈਕ ਦੇ ਡਾਇਰੈਕਟਰ ਡਾ. ਬਲਦੇਵ ਸੇਤੀਆ ਨੇ ਸਵਾਗਤੀ ਸ਼ਬਦ ਕਹੇ। ਇਸ ਮੌਕੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੇ ਹਾਸੇ ਠੱਠੇ ਵਿਚ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਆਪਣੇ ਸੰਬੋਧਨ ਵਿੱਚ ਪੇਕੋਸਾ ਦੇ ਜਨਰਲ ਸਕੱਤਰ ਈ.ਆਰ. ਐਚ.ਐਸ. ਓਬਰਾਏ ਨੇ ਈ.ਆਰ ਹੋਣ ਲਈ ਧੰਨਵਾਦ ਪ੍ਰਗਟਾਇਆ। ਇਸ ਮੌਕੇ ਮਧੂ ਖੁਰਾਣਾ ਅਤੇ ਸਟੱਡਸ ਈਆਰ ਦੇ ਮੈਨੇਜਿੰਗ ਡਾਇਰੈਕਟਰ ਡਾ. ਸਿਧਾਰਥ ਖੁਰਾਣਾ ਨੇ ਟੌਪਰਾਂ ਲਈ 2 ਲੱਖ (ਟੌਪਰ ਲਈ 1 ਲੱਖ, ਦੂਜੇ ਟਾਪਰ ਲਈ 60 ਹਜ਼ਾਰ ਅਤੇ ਤੀਜੇ ਟਾਪਰ ਲਈ 40 ਹਜ਼ਾਰ) ਦੇਣ ਦਾ ਐਲਾਨ ਕੀਤਾ। ਉਨ੍ਹਾਂ ਸਾਬਕਾ ਵਿਦਿਆਰਥੀਆਂ ਨੂੰ ਇਸ ਸੰਸਥਾ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ।

Advertisement

Advertisement
Author Image

Advertisement
Advertisement
×