ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਰਕਾਰੀ ਸਕੂਲ ਕਰਮਗੜ੍ਹ ਦੀ ਨੁਹਾਰ ਬਦਲਣ ਲਈ ਅੱਗੇ ਆਏ ਸਾਬਕਾ ਵਿਦਿਆਰਥੀ

07:44 AM Jul 22, 2024 IST

ਪੱਤਰ ਪ੍ਰੇਰਕ
ਲੰਬੀ, 21 ਜੁਲਾਈ
ਪਿੰਡ ਕਰਮਗੜ੍ਹ ਵਿੱਚ ਸਰਕਾਰੀ ਹਾਈ ਸਕੂਲ ਦੀ ਨਕਸ਼ੇ-ਨੁਹਾਰ ਬਦਲਣ ਲਈ ਸਾਬਕਾ ਵਿਦਿਆਰਥੀ ਅੱਗੇ ਆਏ ਹਨ ਜਿਨ੍ਹਾਂ ਸਕੂਲ ’ਚ ਅਲੂਮਨੀ ਐਸੋਸੀਏਸ਼ਨ ਦਾ ਗਠਨ ਕੀਤਾ ਹੈ। ਮੁੱਖ ਅਧਿਆਪਕਾ ਡਿੰਪਲ ਵਰਮਾ ਦੇ ਯਤਨਾਂ ਸਦਕਾ ਸਾਬਕਾ ਵਿਦਿਆਰਥੀਆਂ ਨੇ ਆਪਣੀਆਂ ਪ੍ਰਾਪਤੀਆਂ ਅਤੇ ਤਜਰਬਿਆਂ ਦੇ ਆਧਾਰ ’ਤੇ ਮੌਜੂਦਾ ਵਿਦਿਆਰਥੀਆਂ ਨੂੰ ਸੇਧ ਦੇਣ ਦੀ ਹਾਮੀ ਵੀ ਭਰੀ ਹੈ। ਐਸੋਸੀਏਸ਼ਨ ਦੇ ਮੈਂਬਰਾਂ ਵਿੱਚ ਮੈਡੀਕਲ ਆਰਮਡ ਫੋਰਸਿਜ਼ ਤੋਂ ਅਜੇ ਕੁਮਾਰ, ਕੈਪੀਟਲ ਸਮਾਲ ਫਾਇਨਾਂਸ ਬੈਂਕਿੰਗ ਨਾਲ ਜੁੜੇ ਕੁਲਦੀਪ ਸਿੰਘ, ਬਹੁਮੰਤਵੀ ਸਹਿਕਾਰੀ ਸਭਾ ਦੇ ਸਕੱਤਰ ਅਨਿਲ ਕੁਮਾਰ, ਐੱਸਐੱਸ ਮਿਸਟਰੈਸ ਪ੍ਰੀਤੀ ਰਾਣੀ , ਅਧਿਆਪਕਾ ਵੀਰਪਾਲ ਕੌਰ, ਵੈਟਰਨਰੀ ਸਾਇੰਸਜ਼ ਦੇ ਡਿਪਲੋਮਾ ਹੋਲਡਰ ਜਸ਼ਨਪ੍ਰੀਤ ਸਿੰਘ, ਅਕਾਸ਼ਦੀਪ ਸਿੰਘ ਅਤੇ ਭਾਰਤੀ ਡਾਕ ਅਤੇ ਤਾਰ ਵਿਭਾਗ ਦੇ ਰਵੀ ਕੁਮਾਰ ਆਦਿ ਸ਼ਾਮਲ ਹਨ। ਮੁੱਖ ਅਧਿਆਪਕਾ ਡਿੰਪਲ ਵਰਮਾ ਨੇ ਦੱਸਿਆ ਕਿ ਸਾਬਕਾ ਵਿਦਿਆਰਥੀਆਂ ਦੇ ਸ਼ਲਾਘਾਯੋਗ ਕਦਮ ਨਾਲ ਸਕੂਲੀ ਦੇ ਸਿੱਖਿਆ ਨਾਲ ਸਬੰਧਤ ਗਤੀਵਿਧੀਆਂ ਵਿੱਚ ਤੇਜ਼ੀ ਆਉਣ ਦੀ ਆਸ ਬਝੀ ਹੈ।

Advertisement

Advertisement