For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼ ਦੀ ਸਾਬਕਾ ਸਪੀਕਰ ਤੇ ਸਾਬਕਾ ਵਣਜ ਮੰਤਰੀ ਗ੍ਰਿਫ਼ਤਾਰ

07:07 AM Aug 30, 2024 IST
ਬੰਗਲਾਦੇਸ਼ ਦੀ ਸਾਬਕਾ ਸਪੀਕਰ ਤੇ ਸਾਬਕਾ ਵਣਜ ਮੰਤਰੀ ਗ੍ਰਿਫ਼ਤਾਰ
Advertisement

ਢਾਕਾ, 29 ਅਗਸਤ
ਬੰਗਲਾਦੇਸ਼ ’ਚ ਹਾਲ ਹੀ ’ਚ ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਹੋਈ ਹਿੰਸਾ ’ਚ ਸਰਾਫ਼ ਦੀ ਹੱਤਿਆ ਦੇ ਮਾਮਲੇ ’ਚ ਸਾਬਕਾ ਸਪੀਕਰ ਸ਼ਿਰੀਨ ਸ਼ਰਮਿਨ ਚੌਧਰੀ ਤੇ ਸਾਬਕਾ ਵਣਜ ਮੰਤਰੀ ਟੀਪੂ ਮੁਨਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪ੍ਰਦਰਸ਼ਨਾਂ ਕਾਰਨ ਹੀ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਸਰਕਾਰ ਡਿੱਗ ਗਈ ਸੀ। ਅੰਗਰੇਜ਼ੀ ਅਖ਼ਬਾਰ ‘ਢਾਕਾ ਟ੍ਰਿਬਿਊਨ’ ’ਚ ਪ੍ਰਕਾਸ਼ਤ ਖ਼ਬਰ ਵਿੱਚ ਦੱਸਿਆ ਗਿਆ ਹੈ ਕਿ ਰੰਗਪੁਰ ’ਚ ਦਰਜ ਹੱਤਿਆ ਦੇ ਮਾਮਲੇ ’ਚ ਸਾਬਕਾ ਵਣਜ ਮੰਤਰੀ ਮੁਨਸ਼ੀ (74) ਨੂੰ ਰੈਪਿਡ ਐਕਸ਼ਨ ਬਟਾਲੀਅਨ ਨੇ ਢਾਕਾ ਦੇ ਗੁਲਸ਼ਨ ਤੋਂ ਲੰਘੀ ਰਾਤ ਗ੍ਰਿਫ਼ਤਾਰ ਕੀਤਾ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਦਰਸ਼ਨ ਦੌਰਾਨ 38 ਸਾਲਾ ਸਰਾਫ਼ ਮੁਸਲਿਮ ਉੱਦੀਨ ਮਿਲਨ ਦੀ ਹੱਤਿਆ ਦੇ ਦੋਸ਼ ਹੇਠ ਮੁਨਸ਼ੀ ਤੇ ਸੰਸਦ ਦੀ ਸਾਬਕਾ ਸਪੀਕਰ ਚੌਧਰੀ ਸਣੇ 17 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। -ਪੀਟੀਆਈ

Advertisement

Advertisement
Advertisement
Author Image

joginder kumar

View all posts

Advertisement