ਸਾਬਕਾ ਸੈਨਿਕ ਯੂਨੀਅਨ ਦੀ ਮੀਟਿੰਗ
ਨਿੱਜੀ ਪੱਤਰ ਪ੍ਰੇਰਕ
ਮਹਿਲ ਕਲਾਂ, 2 ਫਰਵਰੀ
ਸਾਬਕਾ ਸੈਨਿਕ ਯੂਨੀਅਨ ਬਰਨਾਲਾ ਬਲਾਕ ਮਹਿਲ ਕਲਾਂ ਦੀ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿੱਚ ਹੋਈ ਜਿਸ ਵਿੱਚ ਸਾਬਕਾ ਸੈਨਿਕਾਂ ਦੀਆਂ ਮੁਸ਼ਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਇਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਬਲਾਕ ਪ੍ਰਧਾਨ ਸੂਬੇਦਾਰ ਜਰਨੈਲ ਸਿੰਘ ਸਹਿਜੜਾ ਨੇ ਦੱਸਿਆ ਕਿ 6ਵਾਂ ਸਾਲਾਨਾ ਸੈਨਿਕ ਸ਼ਹੀਦੀ ਸਮਾਗਮ ਕਰਵਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਮਾਗਮ ਸ਼ਹੀਦ ਹੌਲਦਾਰ ਨਛੱਤਰ ਸਿੰਘ ਅਤੇ ਸ਼ਹੀਦ ਸਿਪਾਹੀ ਕੁਲਵੰਤ ਸਿੰਘ ਦੇ ਪਿੰਡ ਨਿਹਾਲੂਵਾਲ ਵਿੱਚ ਹੋਵੇਗਾ। ਇਸ ਸਬੰਧੀ 14 ਫ਼ਰਵਰੀ ਨੂੰ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਇਆ ਜਾਵੇਗਾ ਅਤੇ 16 ਫਰਵਰੀ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਜਾਵੇਗਾ। ਉਪਰੰਤ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਅਪੀਲ ਕੀਤੀ ਕਿ ਇਸ ਸਮਾਗਮ ਵਿਚ ਹੁੰਮਹੁਮਾ ਕੇ ਸ਼ਿਰਕਤ ਕੀਤੀ ਜਾਵੇ। ਇਸ ਮੌਕੇ ਸੂਬੇਦਾਰ ਬਹਾਦਰ ਸਿੰਘ ਮਹਿਲ ਕਲਾਂ, ਕੈਪਟਨ ਗੁਰਮੇਲ ਸਿੰਘ ਛਾਪਾ, ਸੂਬੇਦਾਰ ਮੇਜਰ ਬੁੱਧ ਸਿੰਘ, ਹੌਲਦਾਰ ਜੱਗਾ ਸਿੰਘ ਛੀਨੀਵਾਲ ਖ਼ੁਰਦ, ਹੌਲਦਾਰ ਮੱਘਰ ਸਿੰਘ ਦੀਵਾਨਾ, ਹੌਲਦਾਰ ਬਿੰਦਰ ਸਿੰਘ ਪੰਡੋਰੀ, ਹੌਲਦਾਰ ਜਗਜੀਤ ਸਿੰਘ ਖਿਆਲੀ ਤੇ ਵੱਡੀ ਗਿਣਤੀ ’ਚ ਸਾਬਕਾ ਫੌਜੀ ਹਾਜ਼ਰ ਸਨ।