ਸਾਬਕਾ ਵਿਧਾਇਕ ਜੈਨ ਨਮਿਤ ਪਾਠ ਦਾ ਭੋਗ
06:44 AM Nov 30, 2024 IST
ਮੋਗਾ (ਨਿੱਜੀ ਪੱਤਰ ਪ੍ਰੇਰਕ):
Advertisement
ਇਥੇ ਸ਼ਹਿਰੀ ਹਲਕੇ ਤੋਂ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਜੋਗਿੰਦਰਪਾਲ ਜੈਨ ਨਮਿਤ ਪਾਠ ਦੇ ਭੋਗ ਮੌਕੇ ਡੇਰਾ ਰਾਧਾ ਸੁਆਮੀ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹੋਰ ਮਹਾਨ ਹਸਤੀਆਂ ਪੁੱਜੀਆਂ। ਇਸ ਮੌਕੇ ਜੈਨ ਪਰਿਵਾਰ ਨੇ ਆਮ ਭੋਗਾਂ ਵਾਂਗ ਸ਼ਰਧਾਂਜਲੀਆਂ ਭੇਟ ਕਰਨ ਦੀ ਪਿਰਤ ਖ਼ਿਲਾਫ਼ ਸ਼ਰਧਾਂਜਲੀ ਸਮਾਰੋਹ ਨਹੀਂ ਕੀਤਾ। ਇਸ ਮੌਕੇ ਸਿਰਫ਼ ਭਗਵਤ ਗੀਤਾ ਪਾਠ ਤੇ ਜੈਨ ਪਰਿਵਾਰ ਦਾ ਮੂਲ ਮੰਤਰ ਉਚਾਰਨ ਕੀਤਾ। ਕਿਸੇ ਵੀ ਧਾਰਮਿਕ, ਸਮਾਜਿਕ ਅਤੇ ਸਿਆਸੀ ਆਗੂ ਨੇ ਸਾਬਕਾ ਵਿਧਾਇਕ ਜੋਗਿੰਦਰਪਾਲ ਨੂੰ ਸ਼ਰਧਾਂਜਲੀ ਭੇਟ ਨਹੀਂ ਕੀਤੀ। ਇਸ ਮੌਕੇ ਜੈਨ ਪਰਿਵਾਰ ਵੱਲੋਂ ਰਾਕੇਸ਼ ਸਿਤਾਰਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਦੇ ਪੁੱਤਰ ਸਾਬਕਾ ਮੇਅਰ ਅਕਸ਼ਤ ਜੈਨ, ਹਜ਼ੂਰ ਜਸਪਾਲ ਸਿੰਘ ਗਿੱਲ, ਭਾਜਪਾ ਆਗੂ ਸੁਨੀਲ ਜਾਖੜ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਨਰੇਸ਼ ਕਟਾਰੀਆ ਜ਼ੀਰਾ ਤੇ ਹੋਰ ਹਾਜ਼ਰ ਸਨ।
Advertisement
Advertisement